ਕੋਲਕਾਤਾ ਦੇ ਬਾਅਦ ਬੰਗਾਲ ਦੇ ਸਿਲੀਗੁੜੀ ‘ਚ ਡਿੱਗਿਆ ਨਦੀ ‘ਤੇ ਬਣਿਆ ਪੁੱਲ, 3 ਦਿਨ ‘ਚ ਦੂਜਾ ਹਾਦਸਾ

ਸਿਲੀਗੁੜੀ— ਪੱਛਮੀ ਬੰਗਾਲ ‘ਚ ਪੁੱਲਾਂ ਦੇ ਡਿੱਗਣ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲੇ ਰਾਜਧਾਨੀ ਕੋਲਕਾਤਾ ‘ਚ ਪੁੱਲ ਡਿੱਗਣ ਨਾਲ ਵੱਡਾ ਹਾਦਸਾ ਹੋਇਆ ਅਤੇ ਹੁਣ ਸ਼ੁੱਕਰਵਾਰ ਨੂੰ ਸਿਲੀਗੁੜੀ ‘ਚ ਵੀ ਨਦੀ ‘ਤੇ ਬਣਿਆ ਇਕ ਪੁੱਲ ਡਿੱਗ ਗਿਆ।
ਸ਼ੁੱਕਰਵਾਰ ਨੂੰ ਸਿਲੀਗੁੜੀ ‘ਚ ਨਦੀ ‘ਤੇ ਬਣਿਆ ਪੁੱਲ ਡਿੱਗ ਗਿਆ। ਇਹ ਪੁੱਲ ਰਖਲਗੰਜ ਅਤੇ ਮਾਨਗੰਜ ਨੂੰ ਜੋੜਦਾ ਹੈ। ਹਾਦਸੇ ਦੌਰਾਨ ਪੁੱਲ ‘ਤੇ ਵਾਹਨ ਦੌੜ ਰਹੇ ਸਨ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਪੁੱਲ ਡਿੱਗਣ ਨਾਲ ਗੱਡੀ ਵੀ ਉਥੇ ਫਸ ਗਈ ਹੈ।