ਹਰਿਆਣਾ ਕੈਬਨਿਟ ਮੀਟਿੰਗ: ਪਹਿਲੀ ਵਾਰ ਜਨਤਾ ਚੁਣੇਗੀ ਆਪਣਾ ਮੇਅਰ

ਹਰਿਆਣਾ— ਹਰਿਆਣਾ ‘ਚ ਕੈਬਨਿਟ ਦੀ ਮੀਟਿੰਗ ਤਹਿਤ ਸੀ.ਐਮ. ਮਨੋਹਰ ਲਾਲ ਖੱਟੜ ਨੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਸਭ ਤੋਂ ਖਾਸ, ਪਹਿਲੀ ਵਾਰ ਜਨਤਾ ਚੁਣੇਗੀ ਆਪਣਾ ਮੇਅਰ। ਹਰਿਆਣਾ ‘ਚ ਹੁਣ ਪਹਿਲੀ ਵਾਰ ਜਨਤਾ ਪਰਿਸ਼ਦਾਂ, ਵਿਧਾਇਕਾਂ ਅਤੇ ਸੰਸਦਾਂ ਦੀ ਤਰ੍ਹਾਂ ਆਪਣਾ ਮੇਅਰ ਚੁਣੇਗੀ।
ਹਰਿਆਣਾ ਦੇ ਨਗਰ ਨਿਗਮ ਦੀਆਂ ਮੇਅਰ ਦੀਆਂ ਚੋਣਾਂ ਹੁਣ ਪਹਿਲੀ ਵਾਰ ਸਿੱਧਾ ਮਤਦਾਨ ਪ੍ਰਕਿਰਿਆ ਨਾਲ ਹੋਣਗੀਆਂ। ਬੁੱਧਵਾਰ ਦੇਰ ਸ਼ਾਮ ਨੂੰ ਆਯੋਜਿਤ ਹਰਿਆਣਾ ਦੀ ਕੈਬਨਿਟ ਬੈਠਕ ‘ਚ ਮਨੋਹਰ ਲਾਲ ਖੱਟੜ ਨੇ ਇਸ ਸੰਦਰਭ ‘ਚ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੰਗ ਪਿਛਲੇ ਕੁਝ ਸਾਲਾਂ ਤੋਂ ਉਠਦੀ ਆ ਰਹੀ ਸੀ ਪਰ ਸਾਬਕਾ ਅਤੇ ਮੌਜੂਦਾ ਸਰਕਾਰ ਦੇ ਕੁਝ ਵਿਧਾਇਕ ਇਸ ਦੇ ਸਮਰਥਨ ‘ਚ ਨਹੀਂ ਸਨ। ਪਰ ਹੁਣ ਮਨੋਹਰ ਸਰਕਾਰ ਨੇ ਇਸ ਸੰਦਰਭ ‘ਚ ਪ੍ਰਸਤਾਵ ਨੂੰ ਕੈਬਨਿਟ ਬੈਠਕ ‘ਚ ਹਰੀ ਝੰਡੀ ਦੇ ਦਿੱਤੀ ਹੈ। ਵਰਤਮਾਨ ‘ਚ ਨਗਰ ਨਿਗਮਾਂ ਦੀਆਂ ਜੋ ਚੋਣਾਂ ਹੋਣਗੀਆਂ, ਉਸ ‘ਚ ਵਾਰਡ ਪਰਿਸ਼ਦਾਂ ਦੇ ਨਾਲ-ਨਾਲ ਜਨਤਾ ਮੇਅਰ ਲਈ ਵੀ ਮਤਦਾਨ ਕਰੇਗੀ।