ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਅਕਤੂਬਰ ਵਿੱਚ ਖੇਡੀ ਜਾਣ ਵਾਲੀ ਘਰੇਲੂ ਸੀਰੀਜ਼ ਵਿੱਚ ਵੈੱਸਟਇੰਡੀਜ਼ ਖ਼ਿਲਾਫ਼ ਦੋ ਟੈੱਸਟ, ਪੰਜ ਵਨਡੇ ਅਤੇ 3 T-20 ਮੈਚਾਂ ਦੀ ਸੀਰੀਜ਼ ਖੇਡੇਗਾ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਅਤੇ ਵੈੱਸਟਇੰਡੀਜ਼ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਦੋਹਾਂ ਟੀਮਾਂ ਵਿਚਾਲੇ ਸੀਰੀਜ਼ ਦੇ ਪ੍ਰੋਗਰਾਮ ਦਾ ਐਲਾਨ ਕੀਤਾ।
4 ਅਕਤੂਬਰ ਤੋਂ 11 ਨਵੰਬਰ ਤਕ ਚੱਲਣ ਵਾਲੀ ਸੀਰੀਜ਼ ਵਿੱਚ ਦੋ ਟੈੱਸਟਾਂ ਤੋਂ ਬਾਅਦ ਪੰਜ ਵਨਡੇ ਅਤੇ 3 T-20 ਮੈਚ ਖੇਡੇ ਜਾਣਗੇ। ਭਾਰਤ ਅਤੇ ਵਿੰਡੀਜ਼ ਵਿਚਾਲੇ ਪਹਿਲਾ ਟੈੱਸਟ ਰਾਜਕੋਟ ਵਿੱਚ 4 ਅਕਤੂਬਰ ਤੋਂ 8 ਅਕਤੂਬਰ ਅਤੇ ਦੂਜਾ ਟੈੱਸਟ ਹੈਦਰਾਬਾਦ ਵਿੱਚ 12 ਤੋਂ 16 ਅਕਤੂਬਰ ਤਕ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਗੁਵਾਹਾਟੀ ਵਿੱਚ, ਦੂਜਾ ਵਨਡੇ 24 ਅਕਤੂਬਰ ਨੂੰ ਇੰਦੌਰ, ਤੀਜਾ ਵਨਡੇ 27 ਅਕਤੂਬਰ ਪੁਣੇ, ਚੌਥਾ ਵਨਡੇ 29 ਅਕਤੂਬਰ ਮੁੰਬਈ ਅਤੇ ਪੰਜਵਾਂ ਅਤੇ ਆਖਰੀ ਵਨਡੇ 1 ਨਵੰਬਰ ਨੂੰ ਤਿਰੂਵੰਤਨਪੂਰਮ ਵਿੱਚ ਖੇਡਿਆ ਜਾਵੇਗਾ।
ਦੋਵੇਂ ਦੇਸ਼ਾਂ ਵਿਚਾਲੇ 3 ਮੈਚਾਂ ਦੀ T-20 ਸੀਰੀਜ਼ ਦਾ ਪਹਿਲਾ ਮੈਚ 4 ਨਵੰਬਰ ਨੂੰ ਕੋਲਕਾਤਾ, ਦੂਜਾ ਮੈਚ 6 ਨਵੰਬਰ ਨੂੰ ਲਖਨਾਊ ਅਤੇ ਤੀਜਾ ਮੈਚ 11 ਨਵੰਬਰ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ।