ਪਾਣੀ ਸਾਡੇ ਸ਼ਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਜੇ ਰੋਜ਼ਾਨਾ ਦਿਨ ‘ਚ ਤਿੰਨ ਤੋਂ ਚਾਰ ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਖ਼ੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸ਼ਰੀਰ ‘ਚੋਂ ਅਨੇਕਾ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ। ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਭਾਰ ਘਟਾਉਣ ‘ਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫ਼ਾਇਦਿਆਂ ਬਾਰੇ …
ਭਾਰ ਨੂੰ ਕੰਟਰੋਲ ਕਰੇ – ਅੱਜਕੱਲ੍ਹ ਬਹੁਤ ਸਾਰੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਨੂੰ ਡਾਈਟਿੰਗ ਅਤੇ ਕਸਰਤ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਖ਼ਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।
ਕਬਜ਼ ਤੋਂ ਰਾਹਤ – ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਪਰੇਸ਼ਾਨੀ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ।
ਖ਼ੂਨ ਸਾਫ਼ ਕਰੇ – ਗਰਮ ਪਾਣੀ ਪੀਣ ਨਾਲ ਸ਼ਰੀਰ ‘ਚੋਂ ਸਾਰੇ ਗੰਦੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ।
ਸਰਦੀ-ਜ਼ੁਕਾਮ ਤੋਂ ਰਾਹਤ – ਕਾਫ਼ੀ ਲੋਕਾਂ ਨੂੰ ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ। ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੋਸਾ ਪਾਣੀ ਪੀਣਾ ਚਾਹੀਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।
ਮਾਹਵਾਰੀ ਦੀ ਸਮੱਸਿਆ – ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ‘ਚ ਪੇਟ ਦਰਦ ਜਾਂ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਹ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।