ਖੀਰਾ ਸਲਾਦ ‘ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ ਹੈ। ਇਹ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਤਾਜ਼ਗੀ ਬਣੀ ਰਹਿੰਦੀ ਹੈ। ਅੱਜਕੱਲ੍ਹ ਇਸ ਨੂੰ ਫ਼ਾਸਟ ਫ਼ੂਡ ਜਾਂ ਸੈਂਡਵਿੱਚ ‘ਚ ਵੀ ਵਰਤਿਆ ਜਾ ਰਿਹਾ ਹੈ। ਖੀਰੇ ਦੀ ਵਰਤੋਂ ਨਾਲ ਸ਼ਰੀਰ ਨੂੰ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ …
ਕਬਜ਼ – ਖ਼ਾਲੀ ਪੇਟ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਬਲੱਡ ਪਰੈਸ਼ਰ – ਹਾਈ ਬਲੱਡ ਪਰੈਸ਼ਰ ਤੋਂ ਰਾਹਤ ਪਾਉਣ ਲਈ ਖੀਰਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਬਲੱਡ ਦਾ ਪੱਧਰ ਸਹੀ ਰੱਖਣ ‘ਚ ਮਦਦ ਮਿਲਦੀ ਹੈ।
ਕੈਂਸਰ ਲਈ ਫ਼ਾਇਦੇਮੰਦ – ਇਸ ‘ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹਨ ਜੋ ਕਿ ਕੈਂਸਰ ਨੂੰ ਰੋਕਣ ‘ਚ ਮਦਦ ਕਰਦੇ ਹਨ।
ਭਾਰ ਘਟਾਉਣ ਲਈ – ਖੀਰੇ ‘ਚ ਕੈਲਰੀ ਘੱਟ ਹੁੰਦੀ ਹੈ ਅਤੇ ਫ਼ਾਈਬਰ ਜ਼ਿਆਦਾ ਮਾਤਰਾ ‘ਚ ਹੁੰਦੇ ਹਨ। ਭੁੱਖ ਸ਼ਾਂਤ ਕਰਨ ਲਈ ਖੀਰਾ ਖਾਓ। ਇਸ ਤਰ੍ਹਾਂ ਕਰਨ ਨਾਲ ਭਾਰ ਜ਼ਰੂਰ ਘੱਟੇਗਾ।
ਦਿਲ ਲਈ ਫ਼ਾਇਦੇਮੰਦ – ਖੀਰੇ ‘ਚ ਕਲੈਸਟਰੋਲ ਬਿਲਕੁੱਲ ਨਹੀਂ ਹੁੰਦਾ। ਦਿਲ ਦੇ ਮਰੀਜ਼ਾਂ ਲਈ ਖੀਰਾ ਖਾਣਾ ਚੰਗਾ ਹੁੰਦਾ ਹੈ।
ਸਿਰ ਦਰਦ ਦੂਰ – ਅੱਜਕੱਲ੍ਹ 10 ‘ਚੋਂ ਸੱਤ ਲੋਕ ਸਿਰ ਦਰਦ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਸਹੀ ਹੋ ਸਕਦਾ ਹੈ।
ਮੂੰਹ ਦੀ ਬਦਬੂ – ਜੇਕਰ ਰੋਜ਼ ਦੰਦ ਸਾਫ਼ ਕਰਨ ਦੇ ਬਾਵਜੂਦ ਮੂੰਹ ‘ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ ‘ਚ ਖੀਰੇ ਦਾ ਇੱਕ ਟੁਕੜਾ ਰੱਖ ਲਓ। ਇਸ ਨਾਲ ਸਾਰੇ ਜੀਵਾਣੂ ਮਾਰ ਜਾਣਗੇ।
ਕਿਡਨੀ ਸਟੋਨ – ਭੋਜਨ ‘ਚ ਹਰ ਰੋਜ਼ ਇਸ ਦੀ ਵਰਤੋਂ ਕਰਨ ਨਾਲ ਪੱਥਰੀ ਘੁੱਲ ਕੇ ਨਿਕਲਣ ਲੱਗ ਜਾਂਦੀ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ ‘ਚ ਦੋ-ਤਿੰਨ ਵਾਰ ਪੀਣਾ ਲਾਭਕਾਰੀ ਹੁੰਦਾ ਹੈ।
ਪਾਣੀ ਦੀ ਕਮੀ – ਖੀਰੇ ‘ਚ ਪਾਣੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
ਮਾਹਾਵਾਰੀ ਦੇ ਦਰਦ ‘ਚ ਫ਼ਾਇਦੇਮੰਦ – ਜਿਨ੍ਹਾਂ ਲੜਕੀਆਂ ਨੂੰ ਮਾਹਵਾਰੀ ਦੇ ਸਮੇਂ ਜ਼ਿਆਦਾ ਦਰਦ ਹੁੰਦਾ ਹੈ। ਉਹ ਦਹੀਂ ‘ਚ ਖੀਰੇ ਨੂੰ ਕੱਦੂਕਸ ਕਰ ਕੇ ਉਸ ‘ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।