ਅਦਾਕਾਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਛੇਤੀ ਹੀ ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸੰਨੀ ਦਿਓਲ ਨੇ ਖ਼ੁਦ ਕੀਤਾ ਹੈ…

ਅਦਾਕਾਰ ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦੀ ਬਾਲੀਵੁੱਡ ‘ਚ ਪਹਿਲੀ ਫਿਲਮ ਆਉਣ ‘ਤੇ ਚੁੱਪ ਧਾਰੀ ਹੋਈ ਹੈ ਪਰ ਉਸ ਦਾ ਕਹਿਣਾ ਹੈ ਕਿ ਕਰਨ ਨੂੰ ਫਿਲਮ ਉਦਯੋਗ ‘ਚ ਆਪਣੀ ਪਛਾਣ ਖ਼ੁਦ ਹੀ ਬਣਾਉਣੀ ਹੋਵੇਗੀ। ਕਰਨ ਦਿਓਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ‘ਪਲ ਪਲ ਦਿਲ ਕੇ ਪਾਸ’ ਫਿਲਮ ਤੋਂ ਕਰਨ ਜਾ ਰਿਹਾ ਹੈ। ਇਸ ਦਾ ਨਿਰਦੇਸ਼ਨ ਉਸ ਦਾ ਪਿਤਾ ਸੰਨੀ ਦਿਓਲ ਹੀ ਕਰ ਰਿਹਾ ਹੈ। ਸੰਨੀ ਨੇ ਹਾਲ ਹੀ ‘ਚ ਕਿਹਾ ਕਿ, ”ਜਦੋਂ ਮੈਂ ਬਾਲੀਵੁੱਡ ‘ਚ ਆਇਆ ਸੀ ਤਾਂ ਮੈਂ ਮਾਨਿਸਕ ਤੌਰ ‘ਤੇ ਖ਼ੁਦ ਇਸ ਸਭ ਲਈ ਤਿਆਰ ਸੀ। ਮੈਨੂੰ ਉਮੀਦ ਹੈ ਕਿ ਕਰਨ ਵੀ ਆਪਣੇ ਤਰੀਕੇ ਨਾਲ ਉਸੇ ਤਰ੍ਹਾਂ ਤੋਂ ਬਾਲੀਵੁੱਲ ‘ਚ ਆਵੇਗਾ ਜਿਸ ਤਰ੍ਹਾਂ ਮੈਂ ਆਇਆ ਸੀ। ਬਾਕੀ ਉਸ ‘ਤੇ ਹੈ ਕਿ ਉਹ ਆਪਣੇ ਆਪ ਨੂੰ ਪਰਦੇ ‘ਤੇ ਕਿਵੇਂ ਪੇਸ਼ ਕਰਦਾ ਹੈ।’ ਸੰਨੀ ਨੇ ਅੱਗੇ ਦੱਸਿਆ ਕਿ ਇਕ ਪਿਤਾ ਦੇ ਤੌਰ ‘ਤੇ ਮੈਂ ਹਮੇਸ਼ਾ ਉਸ ਨਾਲ ਖੜ੍ਹਾ ਹਾਂ ਪਰ ਮੈਂ ਉਸ ਲਈ ਚੀਜ਼ਾਂ ਨਹੀਂ ਚੁਣ ਸਕਦਾ ਹਾਂ ਅਤੇ ਨਾ ਹੀ ਉਸ ਦੇ ਬਦਲੇ ਕੰਮ ਕਰ ਸਕਦਾ ਹਾਂ। ਇਹ ਸਾਡੇ ‘ਤੇ ਹੁੰਦਾ ਹੈ ਕਿ ਇਕ ਵਿਅਕਤੀ ਦੇ ਤੌਰ ‘ਤੇ ਅਸੀਂ ਕੀ ਬਣਨਾ ਹੈ। ਤੁਹਾਨੂੰ ਦੱਸ ਦਈਏ ਕਿ ਵੈਸੇ ਸੰਨੀ ਦਿਓਲ ਦਾ ਕਰੀਅਰ ਗਰਾਫ਼ ਇਸ ਸਮੇਂ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਉਸ ਦੀ ਕੋਈ ਦਮਦਾਰ ਫਿਲਮ ਰਿਲੀਜ਼ ਨਹੀਂ ਹੋਈ ਹੈ ਜਿਸ ਨਾਲ ਸੰਨੀ ਦੇ ਕਰੀਅਰ ‘ਚ ਕੋਈ ਉਛਾਲ ਆਇਆ ਹੋਵੇ। ਫ਼ਿਲਹਾਲ ਸੰਨੀ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਤੋਂ ਰੁਕੀਆਂ ਹੋਈਆਂ ਹਨ। ਜਲਦ ਹੀ ਹੁਣ ਸੰਨੀ ਦੀਆਂ ਇਨ੍ਹਾਂ ਫਿਲਮਾਂ ‘ਚੋਂ ਇਕ ‘ਭਈਆਜੀ ਸੁਪਰਹਿੱਟ’ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਸੰਨੀ ਨਾਲ ਅਭਿਨੇਤਰੀ ਪ੍ਰਿਟੀ ਜ਼ਿੰਟਾ ਨਜ਼ਰ ਆਏਗੀ। ੲ

1991 ‘ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ ‘ਸੜਕ’ ਦਾ ਹੁਣ ਸੀਕਵਲ ਬਣਨ ਜਾ ਰਿਹਾ ਹੈ। ਇਸ ਦਾ ਐਲਾਨ ਖ਼ੁਦ ਪੂਜਾ ਭੱਟ ਨੇ ਕੀਤਾ ਹੈ। ਪਹਿਲੇ ਭਾਗ ‘ਚ ਪੂਜਾ ਭੱਟ ਤੇ ਸੰਜੈ ਦੱਤ ਨੇ ਮੁੱਖ ਭੂਮਿਕਾ ਨਿਭਾਈ ਸੀ। ਪੂਜਾ ਅਨੁਸਾਰ ਫਿਲਮ ਦੇ ਸੀਕਵਲ ‘ਤੇ ਕੰਮ ਸ਼ੁਰੂ ਹੋ ਗਿਆ ਹੈ।