ਇਸ ਭੱਜਦੌੜ ਭਰੀ ਜ਼ਿੰਦਗੀ ਨੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੱਸਿਆ ਨਾਲ ਘੇਰ ਕੇ ਰੱਖਿਆ ਹੋਇਆ ਹੈ। ਇਨ੍ਹਾਂ ‘ਚੋਂ ਇੱਕ ਪਰੇਸ਼ਾਨੀ ਦਾ ਨਾਮ ਹੈ ਹਾਈ ਬਲੱਡ ਪਰੈਸ਼ਰ। ਹਾਈ ਬਲੱਡ ਪਰੈਸ਼ਰ ਨਾਲ ਬਲੱਡ ਸਰਕੂਲੇਸ਼ਨ ਨੌਰਮਲ ਤੋਂ ਹਾਈ ਹੋ ਜਾਂਦੀ ਹੈ, ਇਸ ਨਾਲ ਹਾਰਟ ਅਟੈਕ, ਕਿਡਨੀ ਅਤੇ ਹੋਰ ਵੀ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹਾਈ ਬਲੱਡ ਪਰੈਸ਼ਰ ਨੂੰ ਕਿਸ ਤਰ੍ਹਾਂ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
ਹਾਈ ਬਲੱਡ ਪ੍ਰੈੱਸ਼ਰ ਦੇ ਕਾਰਨ
ਮੋਟਾਪਾ, ਵੱਧ ਰਹੀ ਉਮਰ, ਮਸਾਲੇਦਾਰ ਚੀਜ਼ਾਂ ਦਾ ਸੇਵਨ, ਸ਼ਰਾਬ ਦਾ ਸੇਵਨ, ਜ਼ਿਆਦਾ ਨਮਕ ਦਾ ਸੇਵਨ, ਕਸਰਤ ਨਾ ਕਰਨਾ, ਜੰਕ ਫ਼ੂਡ ਜ਼ਿਆਦਾ ਮਾਤਰਾ ‘ਚ ਖਾਣਾ, ਖ਼ੂਨ ‘ਚ ਕੋਲੇਸਟਰੋਲ ਦਾ ਵਧਣਾ, ਜ਼ਿਆਦਾ ਮਾਤਰਾ ‘ਚ ਮਾਸਾਹਾਰੀ ਭੋਜਨ ਕਰਨਾ, ਆਦਿ।
ਹਾਈ ਬਲੱਡ ਪ੍ਰੈੱਸ਼ਰ ਦੇ ਲੱਛਣ
ਚੱਕਰ ਆਉਣੇ, ਸ਼ਰੀਰਕ ਸ਼ਕਤੀ ਕਮਜ਼ੋਰ, ਨੀਂਦ ਦੀ ਪਰੇਸ਼ਾਨੀ, ਸਿਰ ਦੇ ਪਿੱਛੇ ਅਤੇ ਗਰਦਨ ‘ਚ ਦਰਦ, ਹਰ ਵੇਲੇ ਗੁੱਸੇ ‘ਚ ਰਹਿਣਾ, ਜਲਦੀ ਥਕਾਵਟ ਹੋਣਾ, ਨੱਕ ‘ਚੋਂ ਖ਼ੂਨ ਨਿਕਲਣਾ, ਸਾਹ ਲੈਣ ‘ਚ ਪਰੇਸ਼ਾਨੀ, ਆਦਿ।
ਬਲੱਡ ਪਰੈਸ਼ਰ ਨੂੰ ਤੁਰੰਤ ਠੀਕ ਕਰਦੀ ਹੈ ਇਸ ਚਾਹ ਦਾ ਕੱਪ
1. ਗੁੜਹਲ ਦੇ ਫੁੱਲ (hibiscus flower) ਦੀ ਚਾਹ, ਜਿਸ ਨੂੰ hibiscus flower tea ਵੀ ਕਿਹਾ ਜਾਂਦਾ ਹੈ, ਦਾ ਰੋਜ਼ਾਨਾ ਇੱਕ ਕੱਪ ਪੀਣ ਨਾਲ ਤੁਹਾਡਾ ਬਲੱਡ ਪਰੈਸ਼ਰ ਹਮੇਸ਼ਾ ਠੀਕ ਰਹਿੰਦਾ ਹੈ। ਇਹ ਫੁੱਲ ਐਂਜੀਓਟੈਨਸਿਨ-ਕਨਵਰਟਿਂਗ ਐਂਜ਼ਾਇਮ (Angiotensin-converting enzyme) ਦੇ ਰੂਪ ‘ਚ ਕੰਮ ਕਰਦਾ ਹੈ ਜਿਸ ਨਾਲ ਬਲੱਡ ਪਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇੱਕ ਅਧਿਐਨ ਅਨੁਸਾਰ ਇਹ ਵੀ ਸਾਬਿਤ ਹੋਇਆ ਹੈ ਕਿ ਇਹ ਫੁੱਲ ਲੋਕਾਂ ‘ਚ ਬਲੱਡ ਪਰੈਸ਼ਰ ਨੂੰ ਘੱਟ ਕਰਨ ਦੀ ਤਾਕਤ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀ ਗਤੀ ਠੀਕ ਹੋ ਜਾਂਦੀ ਹੈ।
ਇਸ ਤਰ੍ਹਾਂ ਬਣਾਓ ਹਰਬਲ ਚਾਹ
ਗੁੜਹਲ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਪੈਨ ‘ਚ ਪਾਣੀ ਉਬਾਲ ਲਓ। ਇਸ ‘ਚ ਇੱਕ ਲੌਂਗ ਅਤੇ ਇੱਕ ਛੋਟਾ ਪੀਸ ਦਾਲਚੀਨੀ ਦਾ ਪਾ ਕੇ ਹਲਕਾ ਜਿਹਾ ਉਬਾਲ ਲਓ। ਹੁਣ ਇਸ ‘ਚ ਗੁੜਹਲ ਦਾ ਫੁੱਲ ਪਾ ਕੇ ਕੁੱਝ ਦੇਰ ਉਬਾਲ ਲਓ ਅਤੇ ਫ਼ਿਰ ਪੈਨ ਨੂੰ ਢੱਕਣ ਨਾਲ ਬੰਦ ਕਰ ਕੇ ਠੰਡਾ ਹੋਣ ਦਿਓ। ਠੰਡਾ ਕਰਨ ਤੋਂ ਬਾਅਦ ਇਸ ‘ਚ ਤੁਸੀਂ ਚਾਹੋ ਤਾਂ ਆਈਸ ਕਿਊਬ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ।
ਕਿਸ ਤਰ੍ਹਾਂ ਅਤੇ ਕਦੋਂ ਪੀਓ ਇਹ ਚਾਹ
ਬਲੱਡ ਪਰੈਸ਼ਰ ਨੂੰ ਠੀਕ ਰੱਖਣ ਲਈ ਰੋਜ਼ਾਨਾ ਇੱਕ ਕੱਪ ਗੁੜਹਲ ਦੀ ਚਾਹ ਪੀਓ। ਤੁਸੀਂ ਇਸ ਚਾਹ ਨੂੰ ਸਵੇਰੇ ਜਾਂ ਸ਼ਾਮ ਨੂੰ ਪੀ ਸਕਦੇ ਹੋ। ਰੋਜ਼ ਇੱਕ ਕੱਪ ਗੁੜਹਲ ਦੀ ਚਾਹ ਪੀਣ ਨਾਲ ਬਲੱਡ ਪਰੈਸ਼ਰ ਹਮੇਸ਼ਾ ਕੰਟਰੋਲ ‘ਚ ਰਹਿੰਦਾ ਹੈ।
ਸੂਰਜਵੰਸ਼ੀ ਦਵਾਖ਼ਾਨਾ ਡੱਬੀ