ਪੰਜਵੇਂ ਟੈੱਸਟ ਲਈ ਜੇਤੂ ਟੀਮ ਨਾਲ ਹੀ ਉਤਰੇਗਾ ਇਗਲੈਂਡ

ਲੰਡਨ – ਇੰਗਲੈਂਡ ਨੇ ਭਾਰਤ ਖ਼ਿਲਾਫ਼ ਸ਼ੁੱਕਰਵਾਰ ਤੋਂ ਓਵਲ ਵਿੱਚ ਖੇਡੇ ਜਾਣ ਵਾਲੇ ਸੀਰੀਜ਼ ਦੇ ਪੰਜਵੇਂ ਅਤੇ ਆਖ਼ਰੀ ਟੈੱਸਟ ਲਈ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਹ ਟੈੱਸਟ ਸਾਬਕਾ ਕਪਤਾਨ ਅਤੇ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਐਲਿਸਟਰ ਕੁਕ ਦਾ ਆਪਣੇ ਦੇਸ਼ ਲਈ ਆਖ਼ਰੀ ਮੈਚ ਹੋਵੇਗਾ। ਜੈਨਿੰਗਜ਼ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਜੌਨੀ ਬੇਅਰਸਟੌ ਸੱਟ ਤੋਂ ਉੱਬਰ ਗਏ ਹਨ ਅਤੇ ਤਜਰਬੇਕਾਰ ਬੱਲੇਬਾਜ਼ ਦੇ ਤੌਰ ‘ਤੇ ਖੇਡਣ ਲਈ ਤਿਆਰ ਹੈ।
ਓਲੀਵਰ ਪੋਪ ਸਰੇ ਲਈ ਐਸੈਕਸ ਖ਼ਿਲਾਫ਼ ਕਾਊਂਟੀ ਮੈਚ ਦੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਰਾਸ਼ਟਰੀ ਟੀਮ ਦੇ ਨਾਲ ਜੁੜੇਗਾ। ਇੰਗਲੈਂਡ ਦੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-1 ਦੀ ਜੇਤੂ ਬੜ੍ਹਤ ਲੈ ਲਈ ਹੈ।
ਇੰਗਲੈਂਡ ਟੀਮ: ਜੋ ਰੂਟ (ਕਪਤਾਨ), ਐਲਿਸਟਰ ਕੁਕ, ਜੌਨੀ ਬੇਅਰਸਟੌ, ਜੋਸ ਬਟਲਰ, ਓਲੀਵਰ ਪੋਪ, ਮੋਈਨ ਅਲੀ, ਆਦਿਲ ਰਾਸ਼ਿਦ, ਸੈਮ ਕੁਰੇਨ, ਜੇਮਸ ਐਂਡਰਸਨ, ਸਟੁਅਰਟ ਬ੍ਰੌਡ, ਕ੍ਰਿਸ ਵੋਕਸ ਅਤੇ ਬੈਨ ਸਟੋਕਸ।