ਆ ਪਣੇ ਗੰਭੀਰ ਅਭਿਨੈ ਲਈ ਮਸ਼ਹੂਰ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਜਲਦੀ ਹੈ ਬਾਲੀਵੁੱਡ ‘ਚ ਵਾਪਸੀ ਕਰ ਸਕਦਾ ਹੈ। ਇਰਫ਼ਾਨ ਨੇ ਕੁਝ ਮਹੀਨੇ ਪਹਿਲਾਂ ਖ਼ੁਦ ਆਪਣੇ ਫੈਨਜ਼ ਨੂੰ ਦੱਸਿਆ ਸੀ ਕਿ ਉਹ ਇਸ ਸਮੇਂ ਕੈਂਸਰ ਦੀ ਬਿਮਾਰੀ ਨਾਲ ਜੂੰਝ ਰਿਹਾ ਹੈ। ਫਿਰ ਇਰਫ਼ਾਨ ਆਪਣੀ ਇਸ ਬਿਮਾਰੀ ਦੇ ਇਲਾਜ ਲਈ ਇੰਗਲੈਂਡ ਚਲਾ ਗਿਆ ਸੀ। ਹੁਣ ਉਥੇ ਹੀ ਇਰਫ਼ਾਨ ਦਾ ਇਲਾਜ ਚੱਲ ਰਿਹਾ ਹੈ। ਇਸ ਬਿਮਾਰੀ ਕਾਰਨ ਉਸ ਦੇ ਹੱਥੋਂ ਦੋ ਬਾਲੀਵੁੱਡ ਪ੍ਰਾਜੈਕਟ ਵੀ ਨਿਕਲ ਗਏ। ਇਨ੍ਹਾਂ ‘ਚ ਵਿਸ਼ਾਲ ਭਾਰਦਵਾਜ ਦੀ ਇਕ ਫਿਲਮ ਵੀ ਸੀ ਜਿਸ ‘ਚ ਦੀਪਿਕਾ ਪਾਦੂਕੋਣ ਨੂੰ ਸਾਈਨ ਕੀਤਾ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਇਰਫ਼ਾਨ ਜਲਦ ਹੀ ਬਾਲੀਵੁੱਡ ‘ਚ ਵਾਪਸੀ ਕਰ ਸਕਦਾ ਹੈ। ਚਰਚਾ ਚੱਲ ਰਹੀ ਹੈ ਕਿ ਇਰਫ਼ਾਨ ਨੇ ‘ਹਿੰਦੀ ਮੀਡੀਅਮ’ ਫਿਲਮ ਦੇ ਸੀਕਵਲ ‘ਹਿੰਦੀ ਮੀਡੀਅਮ 2’ ‘ਚ ਕੰਮ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਇਰਫ਼ਾਨ ਖ਼ਾਨ ਦੀ ਸਿਹਤ ‘ਚ ਹੁਣ ਤੇਜ਼ੀ ਨਾਲ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਜਲਦੀ ਹੀ ਫਿਲਮੀ ਦੁਨੀਆ ‘ਚ ਵਾਪਸੀ ਕਰ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਫਿਲਮ ‘ਹਿੰਦੀ ਮੀਡੀਅਮ 2’ ਦੇ ਨਿਰਮਾਤਾ ਖ਼ੁਦ ਹਾਲ ਹੀ ‘ਚ ਇੰਗਲੈਂਡ ਗਏ ਸਨ। ਉਹ ਉਥੇ ਇਰਫ਼ਾਨ ਖ਼ਾਨ ਨੂੰ ਮਿਲੇ ਅਤੇ ਉਸ ਨੂੰ ਇਸ ਫਿਲਮ ਦੀ ਸਕ੍ਰਿਪਟ ਬਾਰੇ ਦੱਸਿਆ। ਇਸ ਤੋਂ ਬਾਅਦ ਇਸਫ਼ਾਨ ਖ਼ਾਨ ਵੱਲੋਂ ਇਸ ਫਿਲਮ ‘ਚ ਕੰਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਇਰਫ਼ਾਨ ਦੀਆਂ ਜੋ ਫਿਲਮਾਂ ਰਿਲੀਜ਼ ਹੋਈਆਂ ਉਨ੍ਹਾਂ ‘ਚੋਂ ‘ਬਲੈਕਮੇਲ’ ਕੁਝ ਹੱਦ ਤਕ ਸਫ਼ਲ ਰਹੀ ਹੈ। ਇਹ ਫਿਲਮ ਉਦੋਂ ਰਿਲੀਜ਼ ਹੋਈ ਸੀ ਜਦੋਂ ਇਰਫ਼ਾਨ ਖ਼ਾਨ ਆਪਣੇ ਇਲਾਜ ਲਈ ਇੰਗਲੈਂਡ ਗਿਆ ਸੀ। ਇਹ ਫਿਲਮ ਪਤੀ-ਪਤਨੀ ਦੇ ਰਿਸ਼ਤਿਆਂ ‘ਤੇ ਆਧਾਰਿਤ ਇਕ ਦਿਲਚਸਪ ਕਹਾਣੀ ਸੀ। ਵੈਸੇ ਪਿਛਲੇ ਕਾਫ਼ੀ ਸਮੇਂ ਤੋਂ ਇਰਫ਼ਾਨ ਦੇ ਫੈਨਜ਼ ਉਸ ਦੀ ਬਾਲੀਵੁੱਡ ‘ਚ ਮੁੜ ਠੀਕ ਹੋ ਕੇ ਵਾਪਸੀ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਇਰਫ਼ਾਨ ਵੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕਰਦਾ ਰਹਿੰਦਾ ਹੈ। ੲ
ਨਿਰਦੇਸ਼ਕ ਵਜੋਂ ਕੰਮ ਕਰ ਰਹੀ ਹੈ ਕੰਗਨਾ ਰਨੌਤ
ਬਾ ਲੀਵੁੱਡ ‘ਚ ਦਮਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਆਪਣੀ ਆਉਣ ਵਾਲੀ ਫਿਲਮ ‘ਮਣੀਕਰਣਿਕਾ’ ਦਾ ਨਿਰਦੇਸ਼ਨ ਖ਼ੁਦ ਕਰ ਰਹੀ ਹੈ। ਕੰਗਨਾ ਫਿਲਮ ‘ਮਣੀਕਰਣਿਕਾ : ਦਿ ਕੁਈਨ ਆਫ਼ ਝਾਂਸੀ’ ‘ਚ ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦੀ ਸਾਰੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਹੁਣ ਪੈਚਵਰਕ ਦਾ ਕੰਮ ਚੱਲ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਨਿਰਦੇਸ਼ਕ ਕ੍ਰਿਸ਼ ਹੁਣ ਆਪਣੀ ਅਗਲੀ ਫਿਲਮ ‘ਐੱਨਟੀਆਰ’ ਦੀ ਬਾਇਓਪਿਕ ਬਣਾਉਣ ‘ਚ ਰੁੱਝ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਪੈਚਵਰਕ ਦਾ ਨਿਰਦੇਸ਼ਨ ਅਤੇ ਕਾਸਟ ਦੀ ਬਾਕੀ ਰਹਿੰਦੀ ਜ਼ਿੰਮੇਵਾਰੀ ਕੰਗਨਾ ਨੇ ਸਾਂਭੀ ਹੋਈ ਹੈ। ਕੰਗਨਾ ਖ਼ੁਦ ਇਕ ਨਿਰਦੇਸ਼ਕ ਦੇ ਤੌਰ ‘ਤੇ ਆਪਣੇ ਸੀਨਜ਼ ਦਾ ਨਿਰਦੇਸ਼ਨ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਤਕਰੀਬਨ ਰੋਜ਼ ਨਿਰਦੇਸ਼ਕ ਕ੍ਰਿਸ਼ ਨਾਲ ਫੋਨ ‘ਤੇ ਗੱਲ ਕਰਦੀ ਹੈ ਤਾਂਕਿ ‘ਮਣੀਕਰਣਿਕਾ’ ਦੇ ਨਿਰਦੇਸ਼ਨ ਨਾਲ ਜੁੜੀਆਂ ਚੀਜ਼ਾਂ ਸਾਫ਼ ਹੋ ਸਕਣ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਕੰਗਨਾ ਨੂੰ ਬਹੁਤ ਉਮੀਦਾਂ ਹਨ। ਉਹ ਪਹਿਲੇ ਦਿਨ ਤੋਂ ਹੀ ਇਸ ਫਿਲਮ ਨੂੰ ਸੁਪਰਹਿੱਟ ਬਣਾਉਣ ਲਈ ਆਪਣੇ ਵਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਕੰਗਨਾ ਨੇ ਆਪਣੇ ਕਿਰਦਾਰ ਨੂੰ ਦਮਦਾਰ ਬਣਾਉਣ ਲਈ ਘੋੜਸਵਾਰੀ ਅਤੇ ਤਲਵਾਰਬਾਜ਼ੀ ਦਾ ਚੰਗਾ ਅਭਿਆਸ ਵੀ ਕੀਤਾ ਹੈ। ਇਸ ਫਿਲਮ ਤੋਂ ਇਲਾਵਾ ਕੰਗਨਾ ਦੀ ਇਕ ਹੋਰ ਫਿਲਮ ‘ਮੈਂਟਲ ਹੈ ਕਯਾ’ ਵੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਕੰਗਨਾ ਨਾਲ ਗੰਭੀਰ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਰਾਜਕੁਮਾਰ ਰਾਓ ਨਜ਼ਰ ਆਏਗਾ ਜਿਸ ਦੀ ਨਿਰਮਾਤਾ ਏਕਤਾ ਕਪੂਰ ਹੈ। ਇਸ ਫਿਲਮ ਦਾ ਹਾਲ ਹੀ ‘ਚ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਪੋਸਟਰ ‘ਚ ਕੰਗਨਾ ਦਾ ਲੁਕ ਕਾਫ਼ੀ ਦਿਲਚਸਪ ਲੱਗ ਰਿਹਾ ਹੈ। ਕੰਗਨਾ ਅਤੇ ਰਾਓ ਇਸ ਤੋਂ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ। ੲ