ਨਹੀਂ ਛੱਡੇਗੀ ‘ਕ੍ਰਿਸ਼- 4’ ਪ੍ਰਿਅੰਕਾ ਚੋਪੜਾ

ਭਾਵੇਂ ਫਿਲਮ ‘ਕ੍ਰਿਸ਼ 4’ ਦੀ ਅਜੇ ਤਕ ਸਕ੍ਰਿਪਟ ਫਾਈਨਲ ਨਹੀਂ ਹੋਈ ਹੈ ਪਰ ਚਰਚੇ ਕਾਫ਼ੀ ਸਮੇਂ ਤੋਂ ਸ਼ੁਰੂ ਹੋ ਚੁੱਕੇ ਹਨ। ਰਾਕੇਸ਼ ਰੋਸ਼ਨ ਨੇ ਤਾਂ ਫਿਲਮ ਦੀ ਰਿਲੀਜ਼ ਤਰੀਕ ਤਕ ਅਨਾਊਂਸ ਕਰ ਦਿੱਤੀ ਹੈ। ਫਿਲਮ ‘ਚ ਰਿਤਿਕ ਰੋਸ਼ਨ ਮੁੱਖ ਕਿਰਦਾਰ ਨਿਭਾਏਗਾ ਇਹ ਤਾਂ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਾ ਹੈ। ਲੀਡ ਅਭਿਨੇਤਰੀ ਦੇ ਕਿਰਦਾਰ ਲਈ ਪ੍ਰਿਅੰਕਾ ਦਾ ਨਾਂ ਫਾਈਨਲ ਕਿਹਾ ਜਾ ਰਿਹਾ ਹੈ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਸ਼ਾਇਦ ਹੀ ਇਸ ਫਿਲਮ ‘ਚ ਕੰਮ ਕਰੇ। ਇਸ ਦਾ ਕਾਰਨ ਹੈ ਕਿ ਇਕ ਤਾਂ ਪ੍ਰਿਅੰਕਾ ਹੁਣ ਹਾਲੀਵੁੱਡ ‘ਚ ਰੁੱਝ ਗਈ ਹੈ ਅਤੇ ਦੂਜਾ ਕਾਰਨ ਹੈ ਕਿ ਉਹ ਬੇਹੱਦ ਜਲਦ ਵਿਆਹ ਕਰਨ ਵਾਲੀ ਹੈ। ਇਨ੍ਹਾਂ ਕਾਰਨਾਂ ਤੋਂ ਲੱਗ ਰਿਹਾ ਹੈ ਕਿ ਪ੍ਰਿਅੰਕਾ ਇਹ ਫਿਲਮ ਨਹੀਂ ਕਰੇਗੀ। ਹੁਣ ਮਿਲੀ ਜਾਣਕਾਰੀ ਅਨੁਸਾਰ ‘ਕ੍ਰਿਸ਼-4’ ਨਾਲ ਜੁੜੇ ਸੂਤਰਾਂ ਨੇ ਇਸ਼ਾਰਾ ਕੀਤਾ ਹੈ ਕਿ ਇਸ ਫਿਲਮ ‘ਚ ਪ੍ਰਿਅੰਕਾ ਹੀ ਮੁੱਖ ਕਿਰਦਾਰ ਨਿਭਾਏਗੀ। ਵੈਸੇ ਵੀ ਪ੍ਰਿਅੰਕਾ ਚੋਪੜਾ ਅਤੇ ਰੋਸ਼ਨ ਪਰਿਵਾਰ ਦੇ ਆਪਸ ‘ਚ ਚੰਗੇ ਸੰਬੰਧ ਹਨ ਅਤੇ ਇਸ ਲਈ ਉਸ ਨੇ ‘ਕ੍ਰਿਸ਼-4’ ‘ਚ ਕੰਮ ਕਰਨ ਦੀ ਆਪਣੀ ਸਹਿਮਤੀ ਦੇ ਦਿੱਤੀ ਹੈ। ਓਦਾਂ ਵੀ ਪ੍ਰਿਅੰਕਾ ਦਾ ਅਕਸ ਸਲਮਾਨ ਖ਼ਾਨ ਦੀ ਫਿਲਮ ‘ਭਾਰਤ’ ਨੂੰ ਇਕ ਦਮ ਜਵਾਬ ਦੇਣ ਕਾਰਨ ਕਾਫ਼ੀ ਖ਼ਰਾਬ ਹੋ ਚੁੱਕਾ ਹੈ। ਪ੍ਰਿਅੰਕਾ ਨੇ ਹਾਲ ਹੀ ‘ਚ ਸੰਜੈ ਲੀਲ੍ਹਾ ਭੰਸਾਲੀ ਦੀ ਵੀ ਇਕ ਅਹਿਮ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਵੀ ਪ੍ਰਿਅੰਕਾ ਦਾ ਅਕਸ ਹੁਣ ਕੋਈ ਬਾਲੀਵੁੱਡ ‘ਚ ਬਹੁਤਾ ਚੰਗਾ ਨਹੀਂ ਰਿਹਾ ਹੈ। ਅਜਿਹੇ ਹਲਾਤਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਪ੍ਰਿਅੰਕਾ ਚੋਪੜਾ ਫਿਲਮ ‘ਕ੍ਰਿਸ਼-4’ ਨਹੀਂ ਛੱਡੇਗੀ। ਖ਼ੈਰ ਰਿਤਿਕ ਰੋਸ਼ਨ ਅਜੇ ‘ਸੁਪਰ 30’ ਫਿਲਮ ‘ਚ ਰੁੱਝਿਆ ਹੋਇਆ ਹੈ। ਇਹ ਫਿਲਮ ਅਗਲੇ ਸਾਲ ਫਰਵਰੀ ਮਹੀਨੇ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਹੀ ਉਹ ‘ਕ੍ਰਿਸ਼-4’ ਦੀ ਸ਼ੂਟਿੰਗ ਸ਼ੁਰੂ ਕਰੇਗਾ। ਵੈਸੇ ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਰੋਸ਼ਨ ਇਸ ਵਾਰ ‘ਕ੍ਰਿਸ਼-4’ ਅਤੇ ‘ਕ੍ਰਿਸ਼-5’ ਦੋਵੇ ਹੀ ਫਿਲਮਾਂ ਦੀ ਇਕੱਠੀ ਸ਼ੂਟਿੰਗ ਕਰਨੀ ਚਾਹੁੰਦਾ ਹੈ। ੲ