ਘਰ ‘ਚ ਪਾਰਟੀ ਰੱਖੀ ਹੋਵੇ ਅਤੇ ਇਹ ਸਮਝ ਨਾ ਆ ਰਿਹਾ ਹੋਵੇ ਕਿ ਮਹਿਮਾਨਾਂ ਦੇ ਖਾਣ ਲਈ ਕੀ ਖ਼ਾਸ ਬਣਾਇਆ ਜਾਵੇ ਤਾਂ ਅਜਿਹੇ ਸਮੇਂ ‘ਚ ਤੁਸੀਂ ਆਪਣੇ ਮਹਿਮਾਨਾਂ ਨੂੰ ਚੀਜ਼ੀ ਫ਼੍ਰੈਂਚ ਫ਼ਰਾਈਜ਼ ਬਣਾ ਕੇ ਉਨ੍ਹਾਂ ਨੂੰ ਖ਼ੁਸ਼ ਕਰ ਸਕਦੇ ਹੋ। ਇਸ ਨੂੰ ਬਣਾਉਣਾ ਹੋਰ ਵੀ ਆਸਾਨ ਹੈ ਅਤੇ ਇਹ ਬੇਹੱਦ ਪਸੰਦ ਵੀ ਕੀਤਾ ਜਾਵੇਗਾ।
ਸਮੱਗਰੀ
ਫ਼੍ਰੋਜਨ ਪੋਟੈਟੋ ਫ਼੍ਰੈਂਚ ਫ਼ਰਾਈਜ਼ – 28 ਓਂਸ
ਸਪਾਈਸੀ ਨਾਚੋਜ਼ ਚਿਪਸ – 200 ਗ੍ਰਾਮ
ਕੱਦੂਕਸ ਕੀਤਾ ਹੋਇਆ ਚੀਜ਼ – 50 ਗ੍ਰਾਮ
ਪਿਸਿਆ ਹੋਏ ਜ਼ੀਰਾ – 1/4 ਛੋਟਾ ਚਮਚ
ਪਿਆਜ਼ – 1 (ਬਾਰੀਕ ਕੱਟਿਆ ਹੋਇਆ)
ਟਮਾਟਰ – 1 (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ – 2 (ਬਾਰੀਕ ਕੱਟੀਆਂ ਹੋਈਆਂ)
ਹਰਾ ਧਨੀਆ – ਗਾਰਨਿਸ਼ ਕਰਨ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬੇਕਿੰਗ ਟਰੇਅ ‘ਚ 28 ਔਂਸ ਫ਼ਰੋਜ਼ਨ ਪੋਟੈਟੋ ਫ਼ਰੈਂਚ ਫ਼ਰਾਈਜ਼ ਅਤੇ 200 ਗ੍ਰਾਮ ਸਪਾਈਸੀ ਨਾਚੋਜ਼ ਚਿਪਸ ਨੂੰ ਮਿਕਸ ਕਰਕੇ ਫ਼ੈਲਾਓ। ਫ਼ਿਰ ਇਸ ਦੇ ਉਪਰ 50 ਗ੍ਰਾਮ ਕੱਦੂਕਸ ਕੀਤਾ ਹੋਇਆ ਚੀਜ਼ ਬਰਾਬਰ ਮਾਤਰਾ ‘ਚ ਪਾਓ। ਇਸ ਤੋਂ ਬਾਅਦ ਇਸ ਦੇ ਉੱਪਰ 1/4 ਛੋਟਾ ਚਮਚ ਪਿਸਿਆ ਹੋਇਆ ਜ਼ੀਰਾ, ਬਾਰੀਕ ਕੱਟਿਆ ਪਿਆਜ਼ ਅਤੇ ਕਟੀ ਹੋਈ ਹਰੀ ਮਿਰਚ ਮਿਕਸ ਕਰੋ।
ਹੁਣ ਇਸ ਤੋਂ ਬਾਅਦ ਮਾਈਕ੍ਰੋਵੇਵ ‘ਚ 7-8 ਮਿੰਟ ਲਈ ਚੀਜ਼ ਪਿਘਲਣ ਤਕ ਗ੍ਰਿਲ ਕਰੋ। ਇਸ ਤੋਂ ਬਾਅਦ ਇਸ ਨੂੰ ਬਾਊਲ ਜਾਂ ਪਲੇਟ ‘ਚ ਕੱਢ ਕੇ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡੇ ਚੀਜ਼ੀ ਫ਼ਰੈਂਚ ਚਿਪਸ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਆਪਣੇ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋ।