ਨਵੀਂ ਦਿੱਲੀ—ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਧਾਰਮਿਕ ਯਾਤਰਾ ‘ਤੇ ਉਹੀ ਵਿਅਕਤੀ ਜਾਂਦਾ ਹੈ, ਜਿਸ ਨੂੰ ਬਾਬੇ ਵਲੋਂ ਬੁਲਾਵਾ ਆਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦਾ ਮੌਕਾ ਹਾਸਲ ਕਰ ਕੇ ਬਹੁਤ ਖੁਸ਼ ਹਨ।
ਗਾਂਧੀ ਨੇ ਇਹ ਪ੍ਰਗਟਾਵਾ ਇਕ ਟਵੀਟ ਰਾਹੀਂ ਕਰਦਿਆਂ ਕਿਹਾ ਕਿ ਮੈਂ ਇਸ ਗੱਲ ਤੋਂ ਬੜਾ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਅਤੇ ਇਸ ਸੁੰਦਰ ਯਾਤਰਾ ਵਿਚ ਜੋ ਦੇਖਾਂਗਾ, ਉਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਸਕਾਂਗਾ। ਇਸ ਦੇ ਮਗਰੋਂ ਰਾਹੁਲ ਨੇ ਕੁਝ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, ”ਝੀਲ ਮਾਨਸਰੋਵਰ ਦਾ ਪਾਣੀ ਬਹੁਤ ਸ਼ਾਂਤ ਹੈ।” ਉਹ ਬੀਤੀ 31 ਅਗਸਤ ਨੂੰ ਇਸ ਯਾਤਰਾ ਲਈ ਨੇਪਾਲ ਗਏ ਸਨ। ਉਥੋਂ ਉਨ੍ਹਾਂ ਨੇ ਕੈਲਾਸ਼ ਲਈ ਰਵਾਨਗੀ ਕੀਤੀ।