ਇਮਰਾਨ ਦੇ ਚਹੇਤੇ ਅਹਿਸਨ ਮਨੀ ਬਣੇ PCB ਦੇ ਨਵੇ ਪ੍ਰਧਾਨ

ਲਾਹੌਰ ਂ ਕੌਮਾ੬ਤਰੀ ਕ੍ਰਿਕਟ ਪਰਿਸ਼ਦ (ICC) ਦੇ ਸਾਬਕਾ ਪ੍ਰਧਾਨ ਅਹਿਸਨ ਮਨੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਦਾ ਨਵਾ੬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾ੬ ਨੂੰ ਬਿਨਾ ਕਿਸੇ ਵਿਰੋਧ ਦੇ ਇਸ ਅਹੁਦੇ ‘ਤੇ ਅਗਲੇ ਤਿੰਨ ਸਾਲਾ੬ ਦੇ ਕਾਰਜਕਾਲ ਦੇ ਲਈ ਚੁਣਿਆ ਗਿਆ ਹੈ। ਅਹਿਸਨ ਨੂੰ ਇਸ ਅਹੁਦੇ ‘ਤੇ ਬਿਨਾ ਕਿਸੇ ਵਿਰੋਧ ਦੇ ਚੁਣੇ ਜਾਣ ਦੀ ਉਮੀਦ ਸੀ।

PCB ਪ੍ਰਧਾਨ ਦੇ ਅਹੁਦੇ ਲਈ ਚੋਣ ‘ਚ ਉਨ੍ਹਾ੬ ਤੋ੬ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀ੬ ਭਰਿਆ ਅਤੇ ਉਨ੍ਹਾ੬ ਨੂੰ ਬੋਰਡ ਔਫ਼ ਗਵਰਨੈ੬ਸ (BOG) ਦੇ ਸਾਰੇ ਮੈ੬ਬਰਾ੬ ਨੇ ਸਰਬਸਮੰਤੀ ਨਾਲ ਚੁਣ ਲਿਆ। ਉਹ ਨਜਮ ਸੇਠੀ ਦੀ ਜਗ੍ਹਾ ਲੈਣਗੇ ਜਿਨ੍ਹਾ੬ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਅਹਿਸਨ ਨੇ ਤੁਰੰਤ ਪ੍ਰਭਾਵ ਨਾਲ ਆਪਣਾ ਅਹੁਦਾ ਸੰਭਾਲ ਲਿਆ ਹੈ। ਪਾਕਿਸਤਾਨ ਦੇ ਨਵੇ੬ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਨੇ ਅਹਿਸਨ ਨੂੰ ਇਸ ਅਹੁਦੇ ਦੇ ਲਈ ਨਾਮਜ਼ਦ ਕੀਤਾ ਸੀ ਜਿਸ ਤੋ੬ ਬਾਅਦ ਉਸ ਦਾ ਪ੍ਰਧਾਨ ਬਣਨਾ ਸਿਰਫ਼ ਇੱਕ ਰਸਮ ਮਾਤਰ ਸੀ।