ਕੁੱਝ ਬੱਚਿਆਂ ਨੂੰ ਇਡਲੀ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ ਪਰ ਕੁੱਝ ਇਡਲੀ ਨਹੀਂ ਵੀ ਖਾਂਦੇ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇਡਲੀ ਪਿਜ਼ਾ ਬਣਾ ਕੇ ਦੇ ਸਕਦੇ ਹੋ। ਇਸ ਨਾਲ ਬੱਚੇ ਬਹੁਤ ਹੀ ਖ਼ੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ
ਅੱਧਾ ਕੱਪ ਚਾਵਲ, ਅੱਧਾ ਕੱਪ ਉੜਦ ਦੀ ਦਾਲ, ਲੱਸੀ (ਜ਼ੂਰਰਤ ਅਨੁਸਾਰ), ਅੱਧਾ ਕੱਪ ਹਰੇ ਮਟਰ, ਇੱਕ ਪਿਆਜ਼ (ਸਲਾਇਸ ‘ਚ ਕੱਟਿਆ ਹੋਇਆ), ਇੱਕ ਸ਼ਿਮਲਾ ਮਿਰਚ (ਟੁਕੜਿਆਂ ‘ਚ ਕੱਟੀ ਹੋਈ), ਅੱਧਾ ਕੱਪ ਮੋਜ਼ਰੈਲਾ ਚੀਜ਼ (ਕਦੂਕੱਸ ਕੀਤਾ ਹੋਇਆ), ਇੱਕ ਛੋਟਾ ਚਮਚ ਔਰੇਗੈਨੋ, ਨਮਕ (ਜ਼ਰੂਰਤ ਅਨੁਸਾਰ), ਅੱਧਾ ਚਮਚ ਬੇਕਿੰਗ ਸੋਡਾ, ਅਤੇ ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ।
ਬਣਾਉਣ ਲਈ ਵਿਧੀ
ਸਭ ਤੋਂ ਪਹਿਲਾਂ ਦਾਲ ਅਤੇ ਚਾਵਲ ਨੂੰ 3-4 ਘੰਟੇ ਲਈ ਭਿਓ ਕੇ ਰੱਖ ਦਿਓ। ਨਿਸ਼ਚਿਤ ਸਮੇਂ ਤੋਂ ਪਾਣੀ ਨਿਕਾਲ ਲਓ ਅਤੇ ਲੱਸੀ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਮਿਸ਼ਰਨ ‘ਚ ਨਮਕ, ਮਟਰ, ਲਾਲ ਮਿਰਚ ਪਾਊਡਰ ਅਤੇ ਬੇਕਿੰਗ ਸੋਡਾ ਮਿਲਾ ਕੇ ਇਡਲੀ ਤੇ ਸਾਂਚੇ ‘ਚ ਪਾ ਕੇ 4-5 ਮਿੰਟ ਤਕ ਪਕਾਓ।
ਹੁਣ ਇੱਕ ਪਲੇਟ ‘ਚ ਇਡਲੀ ਨਿਕਾਲ ਲਓ। ਸਾਰੀਆਂ ਇਡਲੀਆਂ ਨੂੰ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਔਰੇਗੈਨੋ, ਨਮਕ ਅਤੇ ਚੀਜ਼ ਦੀ ਟੌਪਿੰਗਜ਼ ਪਾਓ। ਇੱਕ ਨੌਨਸਟਿਕਿੰਗ ਪੈਨ ‘ਚ 4-5 ਇਡਲੀਆਂ ਰੱਖੋ ਅਤੇ ਘੱਟ ਗੈਸ ‘ਤੇ 8-10 ਮਿੰਟ ਤਕ ਢੱਕ ਕੇ ਰੱਖੋ।
ਇਡਲੀ ਪਿੱਜ਼ਾ ਤਿਆਰ ਹੈ। ਇਸ ਚਟਨੀ ਨਾਲ ਗਰਮਾ ਗਰਮ ਪਰੋਸੋ। ਤੁਸੀਂ ਚਾਹੋ ਤਾਂ ਤਾਜ਼ੀ ਇਡਲੀ ਦੀ ਜਗ੍ਹਾ ਲਜ਼ੀਜ਼ ਇਡਲੀ ਵੀ ਬਣਾ ਸਕਦੇ ਹੋ।