ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੀ ਸੁਪਰਹਿੱਟ ਰਹੀ ਫਿਲਮ ‘ਆਂਖੇ’ ਦਾ ਹੁਣ ਸੀਕਵਲ ਬਣਨ ਜਾ ਰਿਹਾ ਹੈ। ਇਸ ਫਿਲਮ ਦੇ ਪਹਿਲੇ ਭਾਗ ‘ਚ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਅਰਜੁਨ ਰਾਮਪਾਲ, ਪਰੇਸ਼ ਰਾਵਲ ਅਤੇ ਸੁਸ਼ਮਿਤਾ ਸੇਨ ਆਦਿ ਸਿਤਾਰਿਆਂ ਨੇ ਇਕੱਠੇ ਕੰਮ ਕੀਤਾ ਸੀ। ਇਹ ਫਿਲਮ ਸਾਲ 2002 ‘ਚ ਰਿਲੀਜ਼ ਹੋਈ ਸੀ। ਹੁਣ ਇਕ ਵਾਰ ਫਿਰ ‘ਆਂਖੇ’ ਦਾ ਸੀਕਵਲ ਬਣਾਉਣ ਦਾ ਐਲਾਨ ਹੋ ਚੁੱਕਾ ਹੈ। ਫਿਲਮ ਬਣਾਉਣ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ‘ਆਂਖੇ-2’ ਦੀ ਕਾਸਟ ਫਾਈਨਲ ਹੋ ਚੁੱਕੀ ਹੈ। ਫਿਲਮ ‘ਚ ਅਮਿਤਾਭ ਇਸ ਵਾਰ ਵੀ ਮੁੱਖ ਕਿਰਦਾਰ ‘ਚ ਨਜ਼ਰ ਆਏਗਾ। ਅਮਿਤਾਭ ਤੋਂ ਇਲਾਵਾ ਅਨਿਲ ਕਪੂਰ, ਅਰਜੁਨ ਰਾਮਪਾਲ, ਅਰਸ਼ਦ ਵਾਰਸੀ, ਇਲਿਆਨਾ ਡੀ’ਕਰੂਜ਼ ਦੇ ਹੋਣ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ ਇਸ ‘ਚ ਇਕ ਸਾਊਥ ਦੀ ਅਭਿਨੇਤਰੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਵਿੱਕੀ ਕੌਸ਼ਲ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਸੇ ਫਿਲਮ ਨਾਲ ਜੁੜੀ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਾਰ ਫਿਲਮ ‘ਚ ਸੁਪਰਸਟਾਰ ਜੈਕੀ ਚੇਨ ਵੀ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਸਕ੍ਰਿਪਟ ਤੈਅ ਹੋਣ ਤੋਂ ਬਾਅਦ ਅਨੀਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਇਹ ਫਿਲਮ ਸਾਲ 2020 ਦੇ ਸ਼ੁਰੂਆਤ ‘ਚ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਦੀ ਕਹਾਣੀ ਕੈਸੀਨੋ ਦੇ ਆਲੇ-ਦੁਆਲੇ ਘੁੰਮਦੀ ਹੈ। ਅਨੀਸ ਪਹਿਲੀ ਵਾਰ ਅਮਿਤਾਭ ਬੱਚਨ ਨੂੰ ਡਇਰੈਕਟ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਫਿਲਮ ਦੀ ਚੰਗੀ ਵੱਡੀ ਸਟਾਰਕਾਸਟ ਹੈ। ੲ