ਅਨਾਰ ਫ਼ਾਈਬਰ, ਵਾਇਟਾਮਿਨ K, C ਅਤੇ B, ਆਇਰਨ, ਪੋਟੈਸ਼ੀਅਮ, ਜ਼ਿੰਕ ਅਤੇ ਓਮੈਗਾ-6 ਫ਼ੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਖਾਣ ਨਾਲ ਸ਼ਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਹੇਂ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਅਨਾਰ ਦੀ ਰੋਜ਼ਾਨਾ ਵਰਤੋਂ ਨਾਲ ਸ਼ਰੀਰ ‘ਚੋਂ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਭੁੱਖ ਲੱਗਦੀ ਹੈ ਅਤੇ ਸ਼ਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਇਨ੍ਹਾਂ ਫ਼ਾਇਦਿਆਂ ਤੋਂ ਇਲਾਵਾ ਵੀ ਅਨਾਰ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਅਨਾਰ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਦਿਮਾਗ਼ ਤੇਜ਼ – ਜੇ ਤੁਸੀਂ ਵੀ ਚੀਜ਼ਾਂ ਨੂੰ ਬਾਰ-ਬਾਰ ਭੁੱਲ ਜਾਂਦੇ ਹੋ ਤਾਂ ਰੋਜ਼ਾਨਾ ਅਨਾਰ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਤੁਹਾਡੇ ਦਿਮਾਗ਼ ਨੂੰ ਤੇਜ਼ ਕਰਦਾ ਹੈ ਅਤੇ ਐਲਜ਼ਾਈਮਰ ਵਰਗੀ ਭੁੱਲਣ ਦੀ ਬੀਮਾਰੀ ਨੂੰ ਹੌਲੀ-ਹੌਲੀ ਘੱਟ ਕਰਦਾ ਹੈ। ਇਸ ਲਈ ਹਰ ਦਿਨ ਨਾਸ਼ਤੇ ਦੇ ਨਾਲ ਹਰ ਦਿਨ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।
ਅਨੀਮਿਆ ਦੀ ਸਮੱਸਿਆ ਦੂਰ ਕਰੇ – ਅਨਾਰ ਸ਼ਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਰੈੱਡ ਸੈੱਲਜ਼ ਨੂੰ ਵਧਾਉਂਦਾ ਹੈ। ਇਹ ਖ਼ੂਨ ‘ਚ ਹੈਮੋਗਲੋਬਿਨ ਦੀ ਮਾਤਰਾ ‘ਚ ਵਾਧਾ ਕਰਦੇ ਹਨ ਅਤੇ ਉਸ ਦੇ ਪ੍ਰਵਾਹ ‘ਚ ਸੁਧਾਰ ਲਿਆਉਂਦੇ ਹਨ। ਅਨੀਮਿਆ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਦਿਲ ਨੂੰ ਰੱਖੇ ਹੈਲਦੀ – ਅਨਾਰ ਧਮਨੀਆਂ ‘ਚ ਸੁਧਾਰ ਕਰ ਕੇ ਖ਼ੂਨ ਦੇ ਪ੍ਰਵਾਹ ‘ਚ ਸੁਧਾਰ ਲਿਆਉਂਦਾ ਹੈ। ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੈਂਸਰ ਨਾਲ ਲੜ੍ਹਣ ‘ਚ ਮਦਦ ਕਰੇ – ਅਨਾਰ ‘ਚ ਭਰਪੂਰ ਮਾਤਰਾ ‘ਚ ਮੌਜੂਦ ਐਂਟੀ-ਔਕਸੀਡੈਂਟ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਸ ਲਈ ਕੈਂਸਰ ਪੀੜਤਾਂ ਨੂੰ ਅਨਾਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਗਰਭਵਤੀ ਔਰਤਾਂ ਲਈ ਫ਼ਾਇਦੇਮੰਦ – ਅਨਾਰ ‘ਚ ਮੌਜੂਦ ਮਿਨਰਲਜ਼, ਵਾਇਟਾਮਿਨ, ਫ਼ਲੋਰਿਕ ਐਸਿਡ ਬੱਚੇ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਸ ‘ਚ ਭਰਪੂਰ ਮਾਤਰਾ ‘ਚ ਪੋਟੈਸ਼ੀਅਮ ਵੀ ਹੁੰਦਾ ਹੈ ਜੋ ਡਿਲਿਵਰੀ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ।
ਸੂਰਜਵੰਸ਼ੀ ਦਵਾਖ਼ਾਨਾ ਦੀ ਦੂਸਰੀ ਡੱਬੀ