ਨਵੀਂ ਦਿੱਲੀ— ਦਿੱਲੀ ‘ਚ ਅੱਜ ਦੇਸ਼ਭਰ ਦੇ ਕਰੀਬ ਦੱਸ ਹਜ਼ਾਰ ਕਿਸਾਨ, ਮਜ਼ਦੂਰ, ਸਰਵਿਸ ਸੈਕਟਰ ਦੇ ਵਰਕਰ ਅਤੇ ਭੂਮੀ-ਰਹਿਤ ਖੇਤੀਬਾੜੀ ਮਜ਼ਦੂਰ ਅੱਜ ਸੜਕਾਂ ‘ਤੇ ਮੋਦੀ ਸਰਕਾਰ ਖਿਲਾਫ ਹੱਲਾ ਬੋਲ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸਾਨ ਅਤੇ ਮਜ਼ਦੂਰ ਕਿਸੇ ਇਕ ਰੈਲੀ ‘ਚ ਇਕੱਠੇ ਹੋ ਕੇ ਹਿੱਸਾ ਲੈ ਰਹੇ ਹਨ।
ਰੈਲੀ ‘ਚ ਕੁਝ ਲੋਕਾ ਭੈਰੋ ਮੰਦਰ, ਪੁਰਾਣਾ ਕਿਲ੍ਹਾ, ਤਿਲਕ ਬਰਿੱਜ ਅਤੇ ਸਫਦਰਜੰਗ ਰੇਲਲੇ ਸਟੇਸ਼ਨ ਤੋਂ ਸ਼ਾਮਿਲ ਹੋਣਗੇ। ਟ੍ਰੈਫਿਕ ਪੁਲਸ ਅਨੁਸਾਰ ਰੈਲੀ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਗੇਟ, ਪਹਾੜਗੰਜ ਚੌਕ, ਮਿੰਟੋ ਰੋੜ, ਕੇਜੀ ਮਾਰਗ ਅਤੇ ਜਨਪਥ ਮਾਰਗ ਤੋਂ ਟ੍ਰੈਫਿਕ ਪਰਿਵਰਤਿਤ ਕੀਤਾ ਜਾਵੇਗਾ।
ਕੀ ਹਨ ਮੰਗਾਂ
ਸਰਕਾਰ ਕੋਲੋਂ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਖੇਤੀ ‘ਚ ਲੱਗੇ ਮਜ਼ਦੂਰਾਂ ਲਈ ਇਕ ਬਿਹਤਰ ਕਾਨੂੰਨ ਬਣਾਇਆ ਜਾਵੇ। ਹਰ ਪੇਂਡੂ ਇਲਾਕੇ ‘ਚ ਮਨਰੇਗਾ ਠੀਕ ਤਰੀਕੇ ਨਾਲ ਲਾਗੂ ਹੋਵੇ, ਖਾਧ ਸੁਰੱਖਿਆ, ਸਿਹਤ, ਸਿੱਖਿਆ ਅਤੇ ਘਰ ਦੀਆਂ ਪੂਰੀਆਂ ਸੁਵਿਧਾਵਾਂ ਮਿਲਣ। ਮਜ਼ਦੂਰਾਂ ਨੂੰ ਠੇਕੇਦਾਰੀ ਪ੍ਰਥਾ ਮਿਲੇ। ਕਿਸਾਨਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਨਾ ਖੋਈ ਜਾਵੇ ਅਤੇ ਕੁਦਰਤੀ ਆਫਤਾਂ ਤੋਂ ਪੀੜਤ ਗਰੀਬਾਂ ਨੂੰ ਰਾਹਤ ਮਿਲ ਸਕੇ।
ਦੱਸ ਦੇਈਏ ਕਿ ਇਹ ਲੋਕ ਪਹਿਲਾਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਇਕੱਠਾ ਹੋਣਗੇ ਅਤੇ ਉੱਥੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਕਰਨਗੇ। ਇਸ ਰੈਲੀ ‘ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਕਿਸਾਨ ਮੱਧਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਹਨ।