25 ਕੇਂਦਰੀ ਮੰਤਰੀ ਕਰਨਗੇ ਵਾਰਾਨਸੀ ਦਾ ਦੌਰਾ, ਜਨਤਾ ਨੂੰ ਦੱਸਣਗੇ ਸਰਕਾਰ ਦੀਆਂ ਉਪਲਬਧੀਆਂ

ਨਵੀਂ ਦਿੱਲੀ— ਦੇਸ਼ ‘ਚ ਅਗਲੇ ਸਾਲ ਲੋਕਸਭਾ ਚੋਣਾਂ ਹੋਣ ਵਾਲੀਆਂ ਹਨ ਪਰ ਸੱਤਾ ‘ਚ ਮੁੜ ਵਾਪਸੀ ਲਈ ਭਾਜਪਾ ਤਿਆਰੀ ‘ਚ ਜੁੱਟੀ ਹੋਈ ਹੈ। ਭਾਜਪਾ ਸਰਕਾਰ ਫਿਰ ਉਤਰ ਪ੍ਰਦੇਸ਼ ‘ਚ 2014 ਦੇ ਆਪਣੇ ਪ੍ਰਦਰਸ਼ਨ ਨੂੰ ਦੋਹਰਾਉਣਾ ਚਾਹੁੰਦੀ ਹੈ। ਬਹੁਤ ਸਾਰੇ ਕੇਂਦਰੀ ਮੰਤਰੀ ਉਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ ਅਤੇ ਕੇਂਦਰ ਦੇ ਨਾਲ-ਨਾਲ ਰਾਜ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਨਤਾ ਨੂੰ ਦੱਸਣਗੇ। ਦੱਸਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਮਹੀਨੇ ਤੱਕ ਕੇਂਦਰ ਤੋਂ ਤਕਰੀਬਨ 25 ਮੰਤਰੀ ਪ੍ਰਧਾਨਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਦਾ ਦੌਰਾ ਕਰਨਗੇ ਅਤੇ ਲੋਕਾਂ ਨਾਲ ਬੈਠਕ ਕਰਨਗੇ।
ਜਾਣਕਾਰੀ ਮੁਤਾਬਕ ਹਰੇਕ ਮੰਤਰੀ ਆਪਣੇ ਵਿਭਾਗ ਨਾਲ ਸੰਬੰਧਿਤ ਪੰਜ ਤੋਂ 10 ਹਜ਼ਾਰ ਦੀ ਸੰਖਿਆ ‘ਚ ਪ੍ਰੋਫੈਸ਼ਨਲ ਲੋਕਾਂ ਦਾ ਸੰਮੇਲਨ ਕਰਨਗੇ। ਇਸ ਸੰਮੇਲਨ ‘ਚ ਸਾਰੇ ਮੰਤਰੀ ਆਪਣੇ ਵਿਭਾਗ ਅਤੇ ਮੰਤਰਾਲੇ ਦੀਆਂ ਉਪਲਬਧੀਆਂ ਬਾਰੇ ਲੋਕਾਂ ਨੂੰ ਦੱਸਣਗੇ। ਇਹ ਮੰਤਰੀ ਆਪਣੇ ਮੰਤਰਾਲੇ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਣਗੇ ਕਿ ਤੁਸੀਂ ਕਿਸ ਤਰ੍ਹਾ ਇਨ੍ਹਾਂ ਦਾ ਫਾਇਦਾ ਚੁੱਕ ਸਕਦੇ ਹੋ।
1 ਸਤੰਬਰ ਨੂੰ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਵਾਰਾਨਸੀ ‘ਚ 5000 ਕਿਸਾਨਾਂ ਦਾ ਸੰਮੇਲਨ ਕੀਤਾ। ਇਸੀ ਤਰ੍ਹਾਂ ਨਾਲ ਅਗਲੇ ਹਫਤੇ ਮਨੋਜ ਸਿਨ੍ਹਾ ਵਾਰਾਨਸੀ ਅਤੇ ਊਸ ਦੇ ਨਾਲ ਲੱਗੇ ਹੋਰ ਲੋਕਸਭਾ ਖੇਤਰਾਂ ਦੇ ਰੇਲਵੇ ਕੁੱਲੀਆਂ ਨਾਲ ਮੁਲਾਕਾਤ ਕਰਨਗੇ।