ਰਾਜਸਥਾਨ ਦੀ ਵਸੁੰਧਰਾ ਸਰਕਾਰ BPL ਪਰਿਵਾਰ ਦੀਆਂ ਔਰਤਾਂ ਨੂੰ ਦੇਵੇਗੀ ਮੁਫਤ ‘ਚ ਮੋਬਾਇਲ

ਨਵੀਂ ਦਿੱਲੀ— ਪ੍ਰਧਾਨਮੰਤਰੀ ਮੋਦੀ ਦੇ ਡਿਜ਼ੀਟਲ ਇੰਡੀਆ ਅਭਿਆਨ ਨੂੰ ਅੱਗੇ ਵਧਾਉਣ ਲਈ ਰਾਜਸਥਾਨ ਦੀ ਵਸੁੰਧਰਾ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜਿਊਣ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫਤ ‘ਚ ਮੋਬਾਇਲ ਫੋਨ ਦੇਣ ਦਾ ਫੈਸਲਾ ਕੀਤਾ ਹੈ। ਰਾਜਸਥਾਨ ਸਰਕਾਰ ਆਪਣੀ ਯੋਜਨਾ ਤਹਿਤ ਔਰਤਾਂ ਨੂੰ ਫੋਨ ਦੇਵੇਗੀ। ਰਾਜਸਥਾਨ ਸਰਕਾਰ ਆਪਣੀਆਂ ਯੋਜਨਾਵਾਂ ਦੇ ਵਿੱਤੀ ਅਤੇ ਗੈਰ-ਵਿੱਤੀ ਲਾਭਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ। ਮੁੱਖਮੰਤਰੀ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਗਰੀਬ ਜਨਤਾ ਆਪਣੇ ਮੋਬਾਇਲ ਫੋਨ ਦਾ ਬਟਨ ਦਬਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਹਾਸਲ ਕਰ ਸਕੇ, ਇਸ ਦੇ ਲਈ ਉਹ ਨਵੇਂ ਮੋਬਾਇਲ ਐਪਲੀਕੇਸ਼ਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਸਰਕਾਰ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ 5000 ਪਿੰਡ ਪੰਚਾਇਤਾਂ ਨੂੰ ਵਾਈ-ਫਾਈ ਦੀ ਸੁਵਿਧਾ ਮੁਫਤ ‘ਚ ਉਪਲਬਧ ਕਰਵਾਏਗੀ ਤਾਂ ਜੋ ਪਿੰਡ ਬਾਹਰੀ ਦੁਨੀਆਂ ਨਾਲ ਜੁੜ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਕ ਸਤੰਬਰ ਤੋਂ ਹੋਈ ਹੈ ਅਤੇ ਇਸ ਦਾ ਸਮਾਪਤੀ 30 ਸਤੰਬਰ ਨੂੰ ਹੋਵੇਗੀ। ਜਨਤਾ ਨੂੰ ਤਕਨੀਕ ਦੇ ਪ੍ਰਤੀ ਜਾਗਰੁਕ ਕਰਨ ਲਈ ਸਰਕਾਰ ਦਾ ਇਹ ਪਹਿਲਾਂ ਕਦਮ ਨਹੀਂ ਹੈ।