ਨਵੀਂ ਦਿੱਲੀ— 2008 ਮਾਲੇਗਾਓਂ ਬਲਾਸਟ ਮਾਮਲੇ ‘ਚ ਸੁਪਰੀਮ ਕੋਰਟ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਸ਼੍ਰੀਕਾਂਤ ਪੁਰੋਹਿਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨ ‘ਚ ਪੁਰੋਹਿਤ ਨੇ ਮਾਮਲੇ ‘ਚ ਐਸ.ਆਈ.ਟੀ. ਤੋਂ ਜਾਂਚ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ‘ਚ ਟ੍ਰਾਇਲ ਕੋਰਟ ਦਾ ਰੁਖ ਕਰ ਸਕਦੇ ਹਨ।
ਪਟੀਸ਼ਨ ‘ਚ ਪੁਰੋਹਿਤ ਦੇ ਜ਼ਰੀਏ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਬਲਾਸਟ ਮਾਮਲੇ ‘ਚ ਫਸਾਇਆ ਗਿਆ ਸੀ, ਕਿਉਂਕਿ ਉਹ ਜਾਂਚ ਕਰ ਰਹੇ ਸਨ ਕਿ ਆਈ.ਐਸ.ਆਈ.ਐਸ. ਅਤੇ ਸਿਮੀ ਵਰਗੇ ਸੰਗਠਨਾਂ ਦੇ ਪਿੱਛੇ ਕੌਣ ਹੈ।
29 ਸਤੰਬਰ 2008 ਨੂੰ ਹੋਏ ਮਾਲੇਗਾਓਂ ਬੰਬ ਬਲਾਸਟ ਮਾਮਲੇ ‘ਚ 9 ਸਾਲ ਤੱਕ ਜੇਲ ‘ਚ ਬੰਦ ਰਹੇ ਕਰਨਲ ਪੁਰੋਹਿਤ ਦਾ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ। ਐਸ.ਆਈ.ਏ. ਉਨ੍ਹਾਂ ਦੀ ਜ਼ਮਾਨਤ ਦੇ ਖਿਲਾਫ ਸੀ। ਐਨ.ਆਈ.ਏ.ਉਨ੍ਹਾਂ ਦੀ ਜ਼ਮਾਨਤ ਖਿਲਾਫ ਸੀ। ਐਨ.ਆਈ.ਏ. ਨੇ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਮਾਲੇਗਾਓਂ ਵਿਸਫੋਟ ‘ਚ ਪੁਰੋਹਿਤ ਦੇ ਸ਼ਾਮਲ ਹੋਣ ਦੇ ਸਬੂਤ ਹਨ। ਪੁਰੋਹਿਤ ਨੂੰ 2008 ਮਾਲੇਗਾਓਂ ਬੰਬ ਬਲਾਸਟ ਮਾਮਲੇ ‘ਚ ਮੁਖ ਦੋਸ਼ੀ ਬਣਾਇਆ ਗਿਆ ਸੀ। ਵਿਸਫੋਟ ‘ਚ 6 ਲੋਕਾਂ ਦੀ ਮੌਤ ਅਤੇ 101 ਲੋਕ ਜ਼ਖਮੀ ਹੋ ਗਏ ਸਨ।