ਪੱਛਮੀ ਬੰਗਾਲ: ਕੋਲਕਾਤਾ ‘ਚ ਫਲਾਈਓਵਰ ਡਿੱਗਿਆ, ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਫਲਾਈਓਵਰ ਡਿੱਗਣ ਦੀ ਖਬਰ ਆਈ ਹੈ। ਦੱਖਣੀ ਕੋਲਾਕਾਤਾ ਦੇ ਮਾਜੇਰਹਾਟ ਫਲਾਈਓਵਰ ਦਾ ਇਕ ਹਿੱਸਾ ਟੁੱਟ ਗਿਆ।ਦੱਸਿਆ ਜਾ ਰਿਹਾ ਹੈ ਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਦੱਬੇ ਹੋਏ ਹਨ।
ਮੌਕੇ ‘ਤੇ ਪੁੱਜੀ ਪੁਲਸ ਹੁਣ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲੈ ਜਾਣ ‘ਚ ਜੁੱਟੀ ਹੈ। ਪੁਲਸ ਹੁਣ ਇਸ ਗੱਲ ਦਾ ਪਤਾ ਲਗਾਉਣ ‘ਚ ਜੁੱਟੀ ਹੋਈ ਹੈ ਕਿ ਆਖ਼ਰ ਇਹ ਘਟਨਾ ਕਿਸ ਤਰ੍ਹਾਂ ਹੋਈ ਹੈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਹਾਦਸੇ ‘ਚ ਕਈ ਗੱਡੀਆਂ ਮਲਬੇ ਹੇਠਾਂ ਦੱਬੀਆਂ ਹੋ ਸਕਦੀਆਂ ਹਨ। ਮਲਬੇ ‘ਚੋਂ ਹੁਣ ਤੱਕ 3 ਲੋਕਾਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।