ਜੋਹਾਨਸਬਰਗ — ਦੱਖਣੀ ਅਫਰੀਕਾ ਵਿਚ ਜੋਹਾਨਸਬਰਗ ਦੇ ਉੱਪ ਨਗਰ ਵਿਚ ਦੋ ਟ੍ਰੇਨਾਂ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 100 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਹਾਲਾਂਕਿ ਕਿਸੇ ਦੀ ਸਥਿਤੀ ਗੰਭੀਰ ਨਹੀਂ ਹੈ। ਡਾਕਟਰੀ ਸਹਾਇਕ ਕੰਪਨੀ ਈ. ਆਰ-24 ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੀ ਸਵੇਰ ਨੂੰ ਸੇਲਬੀ ‘ਚ ਹੋਈ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਟਰੇਨਾਂ ਵਿਚਾਲੇ ਟੱਕਰ ਕਾਰਨ ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ। ਪੈਰਾ-ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੱਕਰ ਮਗਰੋਂ ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਕਈ ਯਾਤਰੀ ਟਰੇਨਾਂ ‘ਚੋਂ ਖੁਦ ਹੀ ਬਾਹਰ ਨਿਕਲ ਗਏ। ਐਮਰਜੈਂਸੀ ਅਧਿਕਾਰੀਆਂ ਮੁਤਾਬਕ, ਖੁਸ਼ਕਿਸਮਤੀ ਨਾਲ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਸਾਲ ਜਨਵਰੀ ਮਹੀਨੇ ‘ਚ ਦੱਖਣੀ ਅਫਰੀਕਾ ਦੇ ਕਰੂਨਸਟਡ ‘ਚ ਟਰੇਨ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ ਸੀ, ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 250 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।