ਨਵੀਂ ਦਿੱਲੀ— ਦੁਨੀਆ-ਭਰ ਵਿਚ ਬੇਹੱਦ ਸੁਰੱਖਿਅਤ ਮੰਨੇ ਜਾਣ ਵਾਲੇ ਦਿੱਲੀ ਦੇ IGI ਏਅਰਪੋਰਟ ‘ਤੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਦੇ ਟਰਮੀਨਲ 3 ਤੋਂ ਇੱਕ ਅਫਗਾਨ ਨਾਗਰਿਕ ਦੂੱਜੇ ਦੇ ਬੋਰਡਿੰਗ ਪਾਸ ‘ਤੇ ਸਿਡਨੀ ਚਲਾ ਗਿਆ। ਮਾਮਲੇ ਦੀ ਜਾਣਕਾਰੀ IGI ਏਅਰਪੋਰਟ ਦੇ ਟਰਮੀਨਲ 3 ਤੋਂ ਸ਼ੱਕੀ ਹਾਲਤ ‘ਚ ਫੜੇ ਗਏ ਇਕ ਹੋਰ ਅਫਗਾਨੀ ਨਾਗਰਿਕ ਕੋਲੋਂ ਪੁੱਛਗਿਛ ਦੌਰਾਨ ਹੋਈ।
ਪੂਰਾ ਮਾਮਲਾ ਸ਼ਨੀਵਾਰ ਰਾਤ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਫਗਾਨੀ ਯਾਤਰੀ ਕਾਬੁਲ ਤੋਂ ਦੋ ਵੱਖ-ਵੱਖ ਏਅਰਲਾਇੰਸ ਦੀ ਫਲਾਇਟ ਤੋਂ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ‘ਤੇ ਉਤਰੇ ਅਤੇ ਦੋਵੇਂ ਟਰਾਂਜਿਟ ਲਾਊਂਜ ਵਿਚ ਮਿਲੇ। ਇਸ ਤੋਂ ਬਾਅਦ ਇਕ ਨਕਲੀ ਯਾਤਰੀ ਏਅਰ ਇੰਡੀਆ ਦੀ ਫਲਾਇਟ ਫੱੜ ਕੇ ਸਿਡਨੀ ਚਲਾ ਗਿਆ ਅਤੇ ਦੂਜਾ ਯਾਤਰੀ ਉਸ ਦਾ ਬੋਰਡਿੰਗ ਪਾਸ ਲੈ ਕੇ ਲਾਊਂਜ ‘ਚ ਬੈਠਾ ਰਿਹਾ। ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਨੇ ਜਦੋਂ ਉਸ ਕੋਲੋਂ ਪੁੱਛਗਿਛ ਕੀਤੀ ਤਾਂ ਉਹ ਏਧਰ-ਉੱਧਰ ਦੀਆਂ ਗੱਲਾਂ ਕਰਨ ਲੱਗਾ। ਮਾਮਲਾ ਸ਼ੱਕੀ ਦੇਖਦੇ ਹੋਏ ਅਫਸਰ ਨੇ ਹੋਰ ਸੁਰੱਖਿਆ ਏਜੇਂਸੀਆਂ ਨੂੰ ਵੀ ਜਾਣਕਾਰੀ ਦਿੱਤੀ।
ਫੜੇ ਗਏ ਸ਼ਖਸ ਦੇ ਪਾਸਪੋਰਟ ਅਤੇ ਹੋਰ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਕਾਗਜਾਂ ‘ਤੇ ਨਕਲੀ ਯਾਤਰੀ ਏਅਰ ਇੰਡੀਆ ਦੀ ਫਲਾਇਟ ‘ਚ ਬੈਠ ਕੇ ਸਿਡਨੀ ਨੂੰ ਉੱਡ ਚੁੱਕਿਆ ਹੈ। ਫਲਾਇਟ ਨੂੰ ਵਾਪਸ ਬੁਲਾਉਣਾ ਸੰਭਵ ਨਹੀਂ ਸੀ ਇਸ ਲਈ ਆਸਟ੍ਰੇਲੀਆ ਦੀ ਸੁਰੱਖਿਆ ਏਜੇਂਸੀਆਂ ਨੂੰ ਨਕਲੀ ਯਾਤਰੀ ਦੀ ਜਾਣਕਾਰੀ ਦਿੱਤੀ ਗਈ। ਸਿਡਨੀ ਤੋਂ ਉਸ ਨਕਲੀ ਯਾਤਰੀ ਨੂੰ ਦਿੱਲੀ ਡਿਪੋਰਟ ਕੀਤਾ ਜਾ ਰਿਹਾ ਹੈ। ਉਸ ਤੋਂ ਪੁੱਛਗਿਛ ‘ਤੇ ਹੀ ਮਾਮਲੇ ਦੀ ਅਸਲੀਅਤ ਦਾ ਖੁਲਾਸਾ ਹੋਵੇਗਾ।