ਲੁਧਿਆਣਾ : ਗੋਲੀ ਲੱਗਣ ਕਾਰਨ ਮੁੰਸ਼ੀ ਦੀ ਮੌਤ

ਲੁਧਿਆਣਾ : ਲੁਧਿਆਣਾ ਵਿਚ ਮੁੰਸ਼ੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਥਾਣਾ ਡਵੀਜ਼ਨ-2 ਦੀ ਹੈ, ਜਿਥੇ ਮੁੰਸ਼ੀ ਗੁਰਬਚਨ ਸਿੰਘ ਨੂੰ ਉਸ ਦੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਇਸ ਦੌਰਾਨ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕੇਵਲ ਇਕ ਹਾਦਸਾ।