ਰੱਥ ਯਾਤਰਾ ‘ਤੇ ਪੱਥਰ ਸੁੱਟਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ‘ਤੇ ਸੁੱਟੀ ਜੁੱਤੀ

ਭੋਪਾਲ – ਮੱਧ ਪ੍ਰਦੇਸ਼ ਵਿਚ ਦਲਿਤ ਐਕਟ ਦੇ ਵਿਰੋਧ ਵਿਚ ਸਵਰਣ ਅੰਦੋਲਨਕਾਰੀਆਂ ਦੇ ਵਿਰੋਧ ਦੇ ਨਿਸ਼ਾਨੇ ‘ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਰਹੀਆਂ ਹਨ। ਸ਼ਿਵਰਾਜ ਦੀ ਸਭਾ ਵਿਚ ਜੁੱਤੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵਰਾਜ ਸਿੰਘ ਚੌਹਾਨ ਜਿਸ ਵੇਲੇ ਭਾਸ਼ਣ ਦੇ ਰਹੇ ਸਨ, ਉਸੇ ਦੌਰਾਨ ਉਨ੍ਹਾਂ ਦੇ ਮੰਚ ਵੱਲ ਇਕ ਵਿਅਕਤੀ ਨੇ ਜੁੱਤੀ ਸੁੱਟੀ ਗਈ।
ਹਾਲਾਂਕਿ ਸ਼ਿਵਰਾਜ ਸਿੰਘ ਚੌਹਾਨ ਨੂੰ ਜੁੱਤੀ ਨਹੀਂ ਵੱਜੀ ਪਰ ਇਸ ਦੌਰਾਨ ਸ਼ਿਵਰਾਜ ਨੂੰ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਘੇਰਾ ਪਾ ਲਿਆ। ਚੱਪਲ ਸੁੱਟਣ ਤੋਂ ਬਾਅਦ ਸਭਾ ਵਿਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਇਸ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਪੁਲਸ ਨੇ ਖਦੇੜ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਚੁਰਹਟ ਖੇਤਰ ‘ਚ ਪੁੱਜੇ ਸ਼ਿਵਰਾਜ ਸਿੰਘ ਚੌਹਾਨ ਦੀ ਜਨ ਆਸ਼ੀਰਵਾਦ ਯਾਤਰਾ ਦੌਰਾਨ ਰੱਥ ‘ਤੇ ਕਿਸੇ ਵਲੋਂ ਪੱਥਰ ਸੁੱਟਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਹਾਲਾਂਕਿ ਪੱਥਰ ਕਿਸ ਵਲੋਂ ਸੁੱਟਿਆ ਗਿਆ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਬੀ.ਜੇ.ਪੀ. ਦਾ ਦੋਸ਼ ਹੈ ਕਿ ਮੁੱਖ ਮੰਤਰੀ ਦੇ ਰਥ ‘ਤੇ ਹੋਈ ਪੱਥਰਬਾਜ਼ੀ ਪਿੱਛੇ ਕਾਂਗਰਸ ਦਾ ਹੱਥ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੱਥਰਬਾਜ਼ੀ ਪਿੱਛੇ ਕਾਂਗਰਸ ਨੇਤਾ ਅਜੇ ਸਿੰਘ ਦਾ ਹੱਥ ਦੱਸਿਆ। ਓਧਰ ਅਜੇ ਸਿੰਘ ਨੇ ਦੋਸ਼ਾਂ ਨੂੰ ਲੈ ਕੇ ਬੀ.ਜੇ.ਪੀ. ‘ਤੇ ਪਲਟ ਵਾਰ ਕੀਤਾ ਹੈ।