ਗੁਵਾਹਟੀ— ਕੇਰਲ ਤੋਂ ਬਾਅਦ ਹੁਣ ਦੇਸ਼ ਦਾ ਇਕ ਹੋਰ ਰਾਜ ਭਿਆਨਕ ਹੜ੍ਹ ਦੀ ਲਪੇਟ ‘ਚ ਆ ਗਿਆ ਹੈ। ਨਾਗਾਲੈਂਡ ‘ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਨਾਗਾਲੈਂਡ ਦੇ ਮੁੱਖਮੰਤਰੀ ਨੇਫਊ ਰਿਉ ਨੇ ਹੜ੍ਹ ਦੀ ਤਬਾਹੀ ਨਾਲ ਰਾਜ ‘ਚ ਹੋਏ ਨੁਕਸਾਨ ਦਾ ਵੀਡੀਓ ਟਵੀਟ ਕਰਕੇ ਮਦਦ ਮੰਗੀ ਹੈ। ਪਿਛਲੇ ਇਕ ਮਹੀਨੇ ਤੋਂ ਹੋ ਰਹੀ ਬਾਰਿਸ਼ ਦੇ ਬਾਅਦ ਹੜ੍ਹ ਦੀ ਲਪੇਟ ‘ਚ ਆਇਆ ਦੇਸ਼ ਦਾ ਉਤਰ ਪੱਛਮੀ ਰਾਜ ਨਾਗਾਲੈਂਡ ਦਾ ਜਨਜੀਵਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਿਆ ਹੈ। ਹਜ਼ਾਰੋਂ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਨਾਗਾਲੈਂਡ ‘ਚ ਹੋ ਰਹੀ ਲਗਾਤਾਰ ਬਾਰਿਸ਼ ਦੇ ਬਾਅਦ ਹੁਣ ਤੱਕ 3,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਜ਼ਮੀਨ ਖਿੱਸਕਣ ਅਤੇ ਹੜ੍ਹ ਨਾਲ ਰਾਜ ਦੇ ਕਰੀਬ 400 ਪਿੰਡ ਪ੍ਰਭਾਵਿਤ ਹੋਏ ਹਨ।
ਮੁੱਖਮੰਤਰੀ ਨੇਫਊ ਰਿਉ ਨੇ 28 ਅਗਸਤ ਨੂੰ ਇਸ ਜ਼ਿਲੇ ਦਾ ਦੌਰਾ ਕੀਤਾ ਸੀ, ਜਿਸ ਦੇ ਇਕ ਦਿਨ ਬਾਅਦ ਉਨ੍ਹਾਂ ਨੇ ਟਵਿੱਟਰ ‘ਤੇ ਸੀ.ਐਮ ਰਿਲੀਫ ਫੰਡ ਅਤੇ ਬੈਂਕ ਡਿਟੇਲ ਸ਼ੇਅਰ ਕਰਕੇ ਮਦਦ ਦੀ ਅਪੀਲ ਕੀਤੀ ਸੀ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਨਾਗਾਲੈਂਡ ਦੇ ਮੁੱਖਮੰਤਰੀ ਨਾਲ ਗੱਲ ਕੀਤੀ ਹੈ। ਰਾਜਨਾਥ ਸਿੰਘ ਨੇ ਹਾਲਾਤ ਦਾ ਜਾਇਜ਼ਾ ਲੈਣ ਦੇ ਬਾਅਦ ਨਾਗਾਲੈਂਡ ਸੀ.ਐਮ. ਨੂੰ ਭਰੋਸਾ ਦਿੱਤਾ ਕਿ ਰਾਹਤ ਅਤੇ ਬਚਾਅ ਕੰਮਾਂ ਲਈ ਐਨ.ਡੀ.ਆਰ.ਐਫ. ਨੂੰ ਭੇਜਿਆ ਜਾਵੇਗਾ।