ਕਪੂਰਥਲਾ — ਪੰਜਾਬ ‘ਚ 1 ਸਤੰਬਰ ਨੂੰ ਜਿੱਥੇ ਅਕਾਲੀ ਦਲ ਨੇ ਕਾਂਗਰਸ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਉਥੇ ਹੀ ਦੂਜੇ ਪਾਸੇ ਆਪ ਨੇ ਵੀ ਅਕਾਲੀ ਦਲ ਨੂੰ ਘੇਰ ਰੱਖਿਆ। ਸੁਖਪਾਲ ਖਹਿਰਾ ਨੇ ਅਕਾਲੀ ਦਲ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਦੀ ਇਹ ਦੁਰਦਸ਼ਾ ਅਕਾਲੀ ਦਲ ਦੇ ਕਾਰਨ ਹੋਈ ਹੈ ਅਤੇ ਉਨਾਂ ਨੇ ਕੈਪਟਨ ਸਰਕਾਰ ਨੂੰ 40 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਲੈਣ ਲਈ ਕਿਹਾ।
ਉਥੇ ਹੀ ਐੱਚ. ਐੱਸ. ਫੂਲਕਾ ਨੇ ਕੈਪਟਨ ਸਰਕਾਰ ਦੇ 5 ਮੰਤਰੀਆਂ ਨੂੰ ਖੁੱਲ੍ਹਾ ਚੈਲੇਂਜ ਕਰਦਿਆਂ ਕਿਹਾ ਕਿ ਉਹ 15 ਦਿਨ ‘ਚ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਜਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਉਨ੍ਹਾਂ ਨੇ ਕਿਹਾ ਕਿ ਜੇ ਇੰਝ ਨਾ ਹੋਇਆ ਤਾਂ ਉਹ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇਣਗੇ।