ਬਾਦਲ ਪਰਿਵਾਰ ਸਿੱਖ ਕੌਮ ਦਾ ਗੁਨਾਹਗਾਰ : ਬਡਹੇੜੀ

ਚੰਡੀਗਡ਼ – ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗਡ਼੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇਡ਼ੀ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਸਿੱਖ ਕੌਮ ਦਾ ਗੁਨਾਹਗਾਰ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖਾਂ ਦੇ ਜਖ਼ਮਾਂ ‘ਤੇ ਨਮਕ ਛਿਡ਼ਕਿਆ ਅਤੇ ਦੋਖੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ।
ਉਹਨਾਂ ਕਿਹਾ ਕਿ ਕੇ.ਪੀ.ਐੱਸ ਗਿੱਲ ਨੂੰ ਸਰਧਾਂਜਲੀ ਦੇਣ ਦਾ ਵਿਰੋਧ ਕਰਨ ਵਾਲੇ ਬਾਦਲੀਏ ਇਹਨਾਂ ਗੱਲਾਂ ਦਾ ਜੁਅਾਬ ਦੇਣਗੇ ਅਤੇ ਸਿੱਖ ਕੌਮ ਨੂੰ ਆਪਣੇ ਕੀਤੇ ਸਿੱਖ ਵਿਰੋਧੀ ਕੰਮਾਂ ਦਾ ਕਾਰਨ ਦੱਸਣਗੇ ? :-
1. ਭਾਈ ਗੁਰਦੇਵ ਸਿੰਘ ਕਿੳੁਕੇ ਦੀ ਮੌਤ ਦਾ ਦੋਸ਼ੀ ਕੇ.ਪੀ.ਐਸ. ਗਿੱਲ ਸੀ ਪਰ ਗਿੱਲ ਨੂੰ ਬਚਾਉਣ ਲੲੀ ਬਾਦਲ ਨੇ ਸਾਬੂਤਾਂ ਨੂੰ ਅਜੇ ਲੁੱਕਾ ਰੱਖਿਅਾ ਹੈ ਕਿੳੁ?
2.ਜਸਵੰਤ ਸਿੰਘ ਖਾਲਡ਼ਾ ਨੂੰ ਗਿੱਲ ਨੇ ਕੋਲ ਬੈਠ ਕੇ ਮਰਵਾੲਿਅਾ ਸੀ ੲਿਸ ਗੱਲ ਦਾ ਪ੍ਰਗਟਾਵਾ ਸਾਬਕਾ ਪੁਲਿਸ ਅਧਿਕਾਰੀ ਪਿੰਕੀ ਕੈਟ ਨੇ ਕੀਤਾ ਸੀ ਉਸ ਸਮੇਂ ਪੰਜਾਬ ਵਿਚ ਬਾਦਲ ਦੀ ਸਰਕਾਰ ਸੀ ਤਾਂ ਬਾਦਲ ਨੇ ਪਿੰਕੀ ਕੈਟ ਦੇ ਬਿਅਾਨ ਦੇ ਅਧਾਰ ਤੇ ਗਿੱਲ ਤੇ ਕਾਰਵਾਈ ਕਿੳੁਂ ਨਹੀਂ ਕੀਤੀ?
3.ਸੁਮੇਧ ਸੈਣੀ ਨੂੰ DGP ਬਣਾਕੇ ਅਤੇ ਮੁਹੰਮਦ ੲਿਜ਼ਹਾਰ ਅਾਲਮ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਕੇ ਅਤੇ ਉਸਦੀ ਪਤਨੀ ਨੂੰ ਵਿਧਾੲਿਕ ਬਣਾ ਕੇ ਬਾਦਲ ਨੇ ਕਿਹਡ਼ਾ ਪੰਥਕ ਦਾ ਕੰਮ ਕੀਤਾ ਹੈ ?
ਸੀਨੀਅਰ ਅਕਾਲੀ ਨੇਤਾ ਨਜ਼ਰਅੰਦਾਜ਼ ਕਰਕੇ ਨਿੱਜੀ ਸਵਾਰਥਾਂ ਲਈ ਆਪਣੇ ਪੁੱਤਰ ਸੁਖਬੀਰ ਅਤੇ ਨੂੰਹ ਹਰਸਿਮਰਤ ਸਮੇਂ ਸੁਖਬੀਰ ਦੇ ਸਾਲ਼ੇ ਬਿਕਰਮ ਮਜੀਠੀਆ,ਆਪਣੇ ਜਵਾਈ ਆਦੇਸ਼ ਪ੍ਰਤਾਪ ਸਿੰਘ ਨੂੰ ਟਕਸਾਲੀ ਅਕਾਲੀਆਂ ਦੇ ਸਿਰਾਂ ਤੇ ਬਿਠਾਇਆ ਗਿਆ ਕਿਉਂ ? ਬਾਦਲ ਪਿੰਡ ਵਾਲ਼ਾ ਪੈਟਰੋਲ ਪੰਪ ਲਾਲੀ ਬਾਦਲ ਨੂੰ ਮਿਲ ਰਿਹਾ ਸੀ ਪਰ ਪਰਕਾਸ਼ ਸਿੰਘ ਬਾਦਲ ਨੇ ਬੇਅੰਤ ਸਿੰਘ ਮੁੱਖ ਮੰਤਰੀ ਦੀਆਂ ਮਿੰਨਤਾਂ ਤਰਲੇ ਕਰਕੇ ਖੁਦ ਲੈ ਲਿਆ ਕੀ ਮਜ਼ਬੂਰੀ ਸੀ?