ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ ਲਈ ਜਸਟਿਸ ਰੰਜਨ ਗੋਗੋਈ ਦੇ ਨਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਮੌਜੂਦਾ ਸੀ.ਜੇ.ਆਈ. ਦੀਪਕ ਮਿਸ਼ਰਾ ਕੀਤੀ ਹੈ। ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ ਕਾਨੂੰਨ ਮੰਤਰਾਲਾ ਦੇ ਪ੍ਰੋਟੋਕਾਲ ਦੇ ਤਹਿਤ ਉੱਤਰਾਧਿਕਾਰੀ ਦੇ ਨਾਂ ਦੀ ਸ਼ਿਫਾਰਿਸ਼ ਕਰਨ ਦਾ ਐਲਾਨ ਕਰਨਗੇ।
ਮੁੱਖ ਜੱਜ ਦੇ ਤੌਰ ‘ਤੇ ਜਸਟਿਸ ਰੰਜਨ ਗੋਗੋਈ 3 ਅਕਤੂਬਰ ਨੂੰ ਸਹੁੰ ਚੁੱਕਣਗੇ। ਪਰੰਪਰਾਵਾਂ ਮੁਤਾਬਕ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਨੂੰ ਮੁੱਖ ਜੱਜ ਬਣਾਇਆ ਜਾਂਦਾ ਹੈ। 2011 ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜੱਜ ਬਣਨ ਵਾਲੇ ਗੋਗੋਈ ਅਪ੍ਰੈਲ 2012 ‘ਚ ਸੁਪਰੀਮ ਕੋਰਟ ਆਏ। ਉਨ੍ਹਾਂ ਦਾ ਕਾਰਜਕਾਲ ਨਵੰਬਰ 2019 ਤਕ ਦਾ ਹੋਵੇਗਾ। ਦੱਸ ਦਈਏ ਕਿ ਰੰਜਨ ਗੋਗੋਈ ਉਨ੍ਹਾਂ ਚਾਰ ਜੱਜਾਂ ‘ਚ ਸ਼ਾਮਲ ਸਨ ਜਿਨ੍ਹਾਂ ਨੇ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਜੱਜ ‘ ਤੇ ਸਵਾਲ ਖੜ੍ਹੇ ਕੀਤੇ ਸਨ। ਪ੍ਰੈੱਸ ਕਾਨਫਰੰਸ ਕਰਨ ਵਾਲੇ ਹੋਰ ਜੱਜਾਂ ‘ਚ ਜਸਟਿਸ ਚੇਲਮੇਸ਼ਵਰ, ਜਸਟਿਸ ਐੱਮ. ਲੋਕੁਰ ਤੇ ਜਸਟਿਸ ਕੁਰੀਅਨ ਜੋਸੇਫ ਸ਼ਾਮਲ ਸਨ।
ਇਨ੍ਹਾਂ ਚਾਰਾਂ ਜੱਜਾਂ ਨੇ ਮੁੱਖ ਜੱਜ ਦੀਪਕ ਮਿਸ਼ਰਾ ‘ਤੇ ਨਿਯਮਾਂ ‘ਚ ਅਣਦੇਖੀ ਕਰਨ ਦਾ ਦੋਸ਼ ਲਗਾਇਆ ਸੀ। ਦੇਸ਼ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਦੇਸ਼ ਦੇ ਚਾਰ ਜੱਟਾਂ ਨੇ ਪ੍ਰੈੱਸ ਕਾਨਫਰੰਸ ਕਰ ਸੀ.ਜੇ.ਆਈ. ਖਿਲਾਫ ਦੋਸ਼ ਲਗਾਏ ਸਨ। ਅਸਾਮ ਨਾਲ ਸਬੰਧ ਰੱਖਣ ਵਾਲੇ ਗੋਗੋਈ ਨੇ 1978 ਤੋਂ ਵਕਾਲਤ ਸ਼ੁਰੂ ਕੀਤੀ ਸੀ ਤੇ ਪਹਿਲੀ ਵਾਰ 2001 ‘ਚ ਉਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਜੱਜ ਬਣਾਇਆ ਗਿਆ।