ਕਸ਼ਮੀਰ ‘ਚ ਅੱਤਵਾਦੀਆਂ ਨੇ ਦੋ ਦਿਨਾਂ ਵਿਚ ਪੁਲਿਸ ਕਰਮੀਆਂ ਦੇ ਨੌ ਪਰਿਵਾਰਕ ਮੈਂਬਰ ਕੀਤੇ ਅਗਵਾ

ਅਗਵਾ ਕੀਤੇ ਗਏ ਵਿਅਕਤੀਆਂ ਵਿਚ ਇਕ ਡੀਐਸਪੀ ਦਾ ਭਰਾ ਵੀ ਸ਼ਾਮਲ
ਸ੍ਰੀਨਗਰ : ਅੱਤਵਾਦੀਆਂ ਨੇ ਲੰਘੇ ਦੋ ਦਿਨਾਂ ਵਿਚ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਪੁਲਿਸ ਕਰਮਚਾਰੀਆਂ ਦੇ ਨੌਂ ਪਰਿਵਾਰਕ ਮੈਂਬਰ ਅਗਵਾ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਵਿਅਕਤੀਆਂ ਨੂੰ ਘਰਾਂ ਵਿਚੋਂ ਅਗਵਾ ਕਰਕੇ ਲੈ ਗਏ। ਸੁਰੱਖਿਆ ਏਜੰਸੀਆਂ ਇਸ ਨੂੰ ਹਿਜ਼ਬੁਲ ਮੁਜਾਹਦੀਨ ਸੰਗਠਨ ਦੇ ਅੱਤਵਾਦੀ ਸੈਯਦ ਸਲਾਹੂਦੀਨ ਦੇ ਬੇਟੇ ਸੈਯਦ ਸ਼ਕੀਲ ਅਹਿਮਦ ਦੀ ਗ੍ਰਿਫਤਾਰੀ ਨਾਲ ਜੋੜ ਕੇ ਦੇਖ ਰਹੀਆਂ ਹਨ। ਜੰਮੂ ਕਸ਼ਮੀਰ ਵਿਚ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਅੱਤਵਾਦੀਆਂ ਨੇ ਸ਼ੋਪੀਆ, ਕੁਲਗਾਮ, ਅਨੰਤਨਾਗ, ਤਰਾਲ ਅਤੇ ਅਵੰਤੀਪੋਰਾ ਵਿਚੋਂ ਇਨ੍ਹਾਂ ਵਿਅਕਤੀਆਂ ਨੂੰ ਅਗਵਾ ਕੀਤਾ ਹੈ ਅਤੇ ਇਨ੍ਹਾਂ ਵਿਚ ਇਕ ਡੀਐਸਪੀ ਦਾ ਭਰਾ ਵੀ ਸ਼ਾਮਲ ਹੈ।