ਚਿਕਨ ਦੇ ਸ਼ੌਕੀਨਾਂ ਨੂੰ ਲੈਮਨ ਚਿਕਨ ਦਾ ਸੁਆਦ ਬਹੁਤ ਪਸੰਦ ਆਉਂਦਾ ਹੈ। ਹਲਕੇ ਮਸਾਲੇ ‘ਚ ਬਣਿਆ ਇਹ ਚਿਕਨ ਬਹੁਤ ਲਜ਼ੀਜ ਹੁੰਦਾ ਹੈ। ਇਸ ਨੂੰ ਬਣਾਉਣ ‘ਚ ਜ਼ਿਆਦਾ ਸਮਾਂ ਨਹੀਂ ਲੱਗਦਾ।
ਸਮੱਗਰੀ
2 ਪੀਸ – ਬੋਨਲੈੱਸ ਚਿਕਨ ਬਰੈਸਟ
2 ਚਮਚ – ਅਦਰਕ
2 ਚਮਚ – ਲਸਣ
2 ਚਮਚ – ਲਾਲ ਮਿਰਚ ਪਾਊਡਰ
1 ਚਮਚ – ਹਲਦੀ ਪਾਊਡਰ
2 ਚਮਚ – ਜ਼ੀਰਾ ਪਾਊਡਰ
1 ਚਮਚ – ਗਰਮ ਮਸਾਲਾ
2 ਚਮਚ – ਨਿੰਬੂ ਦਾ ਰਸ
ਸੁਆਦ ਅਨੁਸਾਰ – ਨਮਕ
1 ਕੱਪ – ਦਹੀਂ
2 ਚਮਚ – ਤੇਲ
ਵਿਧੀ
1 ਚਿਕਨ ਨੂੰ ਹਲਦੀ ਅਤੇ ਨਮਕ ਮਿਲਾ ਕੇ ਮੈਰੀਨੇਟ ਕਰ ਲਓ।
2 ਪੈਨ ‘ਚ ਤੇਲ ਗਰਮ ਕਰ ਕੇ ਚਿਕਨ ਦੇ ਟੁਕੜਿਆਂ ਨੂੰ ਫ਼ਰਾਈ ਕਰੋ। ਇਸ ਨੂੰ ਗੋਲਡਨ ਭੂਰਾ ਹੋਣ ਤਕ ਪਕਾਓ।
3 ਹੁਣ ਇਸ ‘ਚ ਕੁੱਟੇ ਹੋਏ ਅਦਰਕ ਅਤੇ ਲਸਣ ਦਾ ਪੇਸਟ ਪਾਓ ਅਤੇ ਘੱਟ ਸੇਕ ‘ਤੇ ਚਿਕਨ ਨੂੰ ਪਕਾਓ।
4 ਚਿਕਨ ਦੇ ਪਕਣ ਤੋਂ ਬਾਅਦ ਉਸ ‘ਚ ਸੁੱਕੇ ਮਸਾਲੇ ਪਾ ਕੇ ਮਿਲਾਓ।
5 ਹੁਣ ਜਦੋਂ ਮਸਾਲਾ ਤੇਲ ਛੱਡਣ ਲੱਗ ਜਾਵੇ ਤਾਂ ਇਸ ‘ਚ ਨਿੰਬੂ ਦਾ ਰਸ ਮਿਲਾਓ।
6 ਇਸ ਤੋਂ ਬਾਅਦ ਦਹੀਂ ਨੂੰ ਚੰਗੀ ਤਰ੍ਹਾਂ ਫ਼ੈਂਟ ਕੇ ਚਿਕਨ ‘ਚ ਮਿਲਾਓ ਅਤੇ ਥੋੜ੍ਹੇ ਸਮੇਂ ਲਈ ਪਕਾਓ।
7 ਚਿਕਨ ਮੁਲਾਇਮ ਹੋਣ ‘ਤੇ ਇਸ ਨੂੰ ਗਰਮ-ਗਰਮ ਪਰੋਸੋ।