ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਆਪਣੀ ਧੀ ਆਰਾਧਿਆ ਨਾਲ ਪੈਰਿਸ ‘ਚ ਹੈ. ਉਹ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਉੱਥੇ ਗਈ ਹੋਈ ਹੈ ਅਤੇ ਉੱਥੋਂ ਹੀ ਆਪਣੇ ਚਾਹੁਣ ਵਾਲਿਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਹੈ. ਹੁਣੇ-ਹੁਣੇ ਹੀ ਐਸ਼ ਨੇ ਆਪਣੀ ਧੀ ਨਾਲ ਆਪਣੇ ਇਨਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ. ਤਸਵੀਰ ‘ਚ ਦੋਵੇਂ ਡਿਜ਼ਨੀਲੈਂਡ ਦੇ ਸਾਹਮਣੇ ਨਜ਼ਰ ਆ ਰਹੀਆਂ ਹਨ. ਮਾਂ-ਧੀ ਦੀ ਇਸ ਤਸਵੀਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ. ਇਸ ਤਸਵੀਰ ‘ਚ ਆਰਾਧਿਆ ਨੇ ਕਾਲੇ ਅਤੇ ਸਫ਼ੈਦ ਰੰਗ ਦੀ ਫ਼ਰੌਕ ਪਹਿਨੀ ਹੋਈ ਹੈ, ਅਤੇ ਐਸ਼ਵਰਿਆ ਵੀ ਗ੍ਰੇਅ ਰੰਗ ਦੀ ਜੈਕੇਟ ਵਿੱਚ ਕਾਫ਼ੀ ਸਟਾਈਲਿਸ਼ ਦਿਖਾਈ ਦੇ ਰਹੀ ਹੈ. ਫ਼ਿਲਮ ਦੀ ਗੱਲ ਕਰੀਏ ਤਾਂ ਐਸ਼ ਦੀ ਅਗਲੀ ਫ਼ਿਲਮ ਫ਼ੰਨੇ ਖ਼ਾਂ ਹੈ. ਐਸ਼ਵਰਿਆ ਅਤੇ ਅਨਿਲ ਕਪੂਰ ਤੋਂ ਇਲਾਵਾ ਇਸ ਫ਼ਿਲਮ ‘ਚ ਰਾਜਕੁਮਾਰ ਰਾਓ ਵੀ ਨਜ਼ਰ ਆਵੇਗਾ. ਰਾਓ ਨਾਲ ਐਸ਼ਵਰਿਆ ਦੀ ਇਹ ਪਹਿਲੀ ਫ਼ਿਲਮ ਹੈ ਜੋ ਅਗਲੇ ਮਹੀਨੇ 3 ਅਗਸਤ ਨੂੰ ਰਿਲੀਜ਼ ਹੋਵੇਗੀ.
–