ਸੀ. ਐੱਮ. ਸ਼ਿਵਰਾਜ ਸਿੰਘ ਨੇ ਕੀਤਾ ਐਲਾਨ, ਦੋਸ਼ੀਆਂ ਨੂੰ ਹੋਵੇਗੀ ਫਾਂਸੀ ਦੀ ਸਜ਼ਾ

ਭੋਪਾਲ— ਮੰਦਸੌਰ ‘ਚ ਮਾਸੂਮ ਨਾਲ ਹੋਏ ਬਲਾਤਕਾਰ ਤੋਂ ਬਾਅਦ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਗੱਲ ਕਹੀ ਹੈ। ਮੰਦਸੌਰ ‘ਚ 8 ਸਾਲ ਦੀ ਬੱਚੀ ਨਾਲ ਅਗਵਾ ਅਤੇ ਬਲਾਤਕਾਰ ਦੀ ਘਟਨਾ ਤੋਂ ਬਾਅਦ ਪ੍ਰਦੇਸ਼ ‘ਚ ਮਾਹੌਲ ਕਾਫੀ ਗਰਮ ਹੈ। ਵੀਰਵਾਰ ਨੂੰ ਲੋਕਾਂ ਨੇ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹੋਏ ਬੰਦ ਦਾ ਐਲਾਨ ਕੀਤਾ, ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਬੁੱਧਵਾਰ ਰਾਤ ਗ੍ਰਿਫਤਾਰ ਕਰ ਲਿਆ ਸੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਜਲਦ ਹੀ ਸਖਤ ਸਜ਼ਾ ਮਿਲੇ। ਇਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਸਰਕਾਰ ਦੋਸ਼ੀਆਂ ਨੂੰ ਜਲਦ ਹੀ ਫਾਂਸੀ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਮੰਦਸੌਰ ਦੇ ਬਾਰ ਐਸੋਸੀਏਸ਼ਨ ਨੇ ਦੋਸ਼ੀ ‘ਤੇ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਬੱਚਿਆਂ ਦੇ ਪੱਖ ‘ਚ 100 ਵਕੀਲ ਮੁਕੱਦਮਾ ਕਰਨਗੇ।
ਹੈਵਾਨੀਅਤ ਦੀ ਹੱਦਾਂ ਪਾਰ—
ਜਾਣਕਾਰੀ ਮੁਤਾਬਕ ਮਾਸੂਮ ਦੇ ਸਰੀਰ ‘ਤੇ ਸੱਟਾਂ ਲੱਗੀਆਂ ਹਨ। ਡਾਕਟਰਾਂ ਨੂੰ ਨੈਸੋਗੈਸਟ੍ਰਿਕ ਟਿਊਬ ਲਗਾਉਣੀ ਪਈ। ਡਾਕਟਰਾਂ ਨੂੰ ਬੱਚੀ ਦਾ ਆਪਰੇਸ਼ਨ ਕਰਨਾ ਪਿਆ ਹੈ।
ਸੂਬੇ ਦੇ ਇਲਾਕਿਆਂ ‘ਚ ਹੋ ਰਿਹਾ ਹੈ ਪ੍ਰਦਰਸ਼ਨ—
ਸ਼ਹਿਰ ਦੀ ਜਨਤਾ ਘਟਨਾ ਤੋਂ ਬਾਅਦ ਗੁੱਸੇ ‘ਚ ਹੈ। ਬੀਤੇਂ ਦਿਨੀਂ ਸ਼ਹਿਰ ‘ਚ ਮਹਿਲਾ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ ਤਾਂ ਦਿਹਾਤੀ ਇਲਾਕਿਆਂ ‘ਚ ਹੋਰ ਜ਼ਿਲੇ ਇਸ ਘਟਨਾ ਦਾ ਵਿਰੋਧ ਕਰਕੇ ਬੰਦ ਕੀਤੇ ਗਏ। ਨਿੱਜੀ ਸਕੂਲ ਐਸੋਸੀਏਸ਼ਨ ਪਧਾਨ ਰੂਪੇਸ਼ ਪਾਰਿਸ਼ ਨੇ ਕਿਹਾ ਕਿ ਸ਼ਨੀਵਾਰ ਨੂੰ ਸਾਰੇ ਸਕੂਲ ਬੰਦ ਰਹਿਣਗੇ ਅਤੇ ਸੰਚਾਲਕਾਂ ਵੱਲੋਂ ਪ੍ਰਸ਼ਾਸਨ ਨੂੰ ਮੀਮੋ ਸੌਂਪਿਆ ਜਾਵੇਗਾ।