ਸ਼ੋਪੀਆਂ ਹਮਲੇ ਦੀ ਜੈਸ਼-ਏ-ਮੁਹੰਮਦ ਨੇ ਲਈ ਜ਼ਿੰਮੇਵਾਰੀ

ਸ਼੍ਰੀਨਗਰ— ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਸ਼ੁੱਕਰਵਾਰ ਨੂੰ ਸ਼ੋਪੀਆਂ ‘ਚ ਸੁਰੱਖਿਆ ਬਲ ਦੇ ਗਸ਼ਤੀ ਦਲ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ‘ਚ ਦੋ ਸੈਨਿਕ ਜ਼ਖਮੀ ਹੋਏ ਹਨ। ਦੈਸ਼-ਏ-ਮੁਹੰਮਦ ਨੇ ਇਕ ਸਥਾਨਕ ਨਿਊਜ਼ ਏਸੰਜੀ ਤੋਂ ਕਿਹ ਕਿ ਉਸ ਦੇ ਲੜਾਕਿਆਂ ਨੇ ਸੁੱਰਿਖਆ ਬਲਾਂ ‘ਤੇ ਹਮਲਾ ਕੀਤਾ, ਜਿਸ ‘ਚ ਕਈ ਸੈਨਿਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਸ਼ੋਪੀਆਂ ਦੇ ਅਹਿਗਾਮ ‘ਚ ਆਰਮੀ ਗੁਡਵਿਲ ਸਕੂਲ ਦੇ ਨੇੜੇ ਸਵੇਰੇ ਅੱਤਵਾਦੀਆਂ ਨੇ ਸੁੱਖਿਆ ਬਲਾਂ ਦੇ ਗਸ਼ਤੀ ਦਲ ‘ਤੇ ਹਥਿਆਰਾ ਨਾਲ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ‘ਚ ਸੁੱਖਿਆ ਬੱਲਾਂ ਨੇ ਵੀ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਦੋਵੇਂ ਪੱਖਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਬਾਅਦ ‘ਚ ਅੱਤਵਾਦੀ ਉੱਥੋਂ ਭੱਜ ਗਏ। ਮੁਕਾਬਲੇ ‘ਚ ਸੈਨਾ ਦੇ ਦੋ ਜਵਾਨ ਜ਼ਖਮੀ ਹੋਏ ਹਨ।