ਸ਼ੈਲਜਾ ਹੱਤਿਆਕਾਂਡ: ਕੋਰਟ ਨੇ ਦੋਸ਼ੀ ਨਿਖਿਲ ਹਾਂਡਾ ਨੂੰ 14 ਦਿਨ ਨਿਆਂਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ— ਆਰਮੀ ਮੇਜਰ ਅਮਿਤ ਤ੍ਰਿਵੇਦੀ ਦੀ ਪਤਨੀ ਸ਼ੈਲਜਾ ਤ੍ਰਿਵੇਦੀ ਨੂੰ 23 ਜੂਨ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਮੇਜਰ ਨਿਖਿਲ ਹਾਂਡਾ ਨੂੰ ਪਟਿਆਲਾ ਹਾਊਸ ਅਦਾਲਤ ਨੇ ਸ਼ੁੱਕਰਵਾਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਅੱਜ ਨਿਖਿਲ ਹਾਂਡਾ ਦੀ ਚਾਰ ਦਿਨ ਦੀ ਪੁਲਸ ਕਸਟਡੀ ਦੀ ਤਾਰੀਕ ਖਤਮ ਹੋ ਗਈ ਸੀ, ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਅੱਜ ਇਕ ਵਾਰ ਫਿਰ ਅਦਾਲਤ ‘ਚ ਪੇਸ਼ ਕੀਤਾ ਸੀ। ਬੀਤੇ 4 ਦਿਨਾਂ ‘ਚ ਕ੍ਰਾਇਮ ਸੀਨ ਨੂੰ ਦੋਹਰਾਉਣ ਦੇ ਨਾਲ ਹੀ ਪੁਲਸ ਦੋਸ਼ੀ ਮੇਜਰ ਨੂੰ ਲੈ ਕੇ ਮੇਰਠ ਗਈ, ਜਿੱਥੇ ਪੁਲਸ ਨੇ ਕਤਲ ਦੇ ਸਮੇਂ ਵਰਤੋਂ ਕੀਤੇ ਚਾਕੂ ਅਤੇ ਸੜੇ ਹੋਏ ਕੱਪੜੇ ਬਰਾਮਦ ਕਰ ਲਏ ਹਨ।