ਪੁਲਵਾਮਾ ਮੁਕਾਬਲਾ : ਸੁਜਾਤ ਬੁਖਾਰੀ ਦੇ ਕਾਤਲ ਨਵੀਦ ਜੱਟ ਨੂੰ ਸੁਰੱਖਿਆ ਫੋਰਸ ਨੇ ਘੇਰਿਆ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਛੱਠਪੋਰਾ ‘ਚ ਸੁਰੱਖਿਆ ਫੋਰਸ ਨੇ ਪਾਕਿਸਤਾਨੀ ਅੱਤਵਾਦੀ ਨਵੀਦ ਜੱਟ ਨੂੰ ਘੇਰ ਲਿਆ ਹੈ। ਨਵੀਦ ਉਰਫ ਅਬੂ ਹੰਜਲਾ ਇਕ ਪਾਕਿਸਤਾਨੀ ਅੱਤਵਾਦੀ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਪੁਲਸ ਹਿਰਾਸਤ ‘ਚੋਂ ਉਸ ਸਮੇਂ ਭੱਜਿਆ ਸੀ, ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ‘ਚ ਲਿਜਾਇਆ ਗਿਆ ਸੀ। ਉਹ ‘ਰਾਈਜਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖਾਰੀ ਦੇ ਹੱਤਿਆ ‘ਚ ਵੀ ਉਹ ਸ਼ਾਮਲ ਹੈ ਅਤੇ ਪੁਲਸ ਨੂੰ ਮੌਕੇ ਤੋਂ ਮਿਲੀ ਜਾਣਕਾਰੀ ਅਤੇ ਸੀ.ਸੀ.ਟੀ.ਵੀ. ਫੁਟੇਜ ‘ਚ ਉਸ ਨੂੰ ਮੋਟਰਸਾਈਕਲ ‘ਤੇ ਬੈਠ ਕੇ ਭੱਜਦੇ ਹੋਏ ਦੇਖਿਆ ਗਿਆ ਸੀ।
ਮਿਲੀ ਜਾਣਕਾਰੀ ‘ਚ ਮੁਕਾਬਲੇ ‘ਚ ਜਿਨਾਂ ਅੱਤਵਾਦੀਆਂ ਨੂੰ ਸੁਰੱਖਿਆ ਫੋਰਸ ਨੇ ਘੇਰਿਆ ਹੈ ਅਤੇ ਉਸ ‘ਚ ਹੁਰੀਅਤ ਦੇ ਚੇਅਰਮੈਨ ਅਸ਼ਰਫ ਸਹਿਰਾਈ ਦਾ ਬੇਟਾ ਜੁਨੈਦ ਵੀ ਸ਼ਾਮਲ ਹੈ। ਜੁਨੈਦ ਹਾਲ ਹੀ ‘ਚ ਅੱਤਵਾਦੀ ਬਣਿਆ ਹੈ। ਛੱਠਪੋਰਾ ‘ਚ ਅੱਤਵਾਦੀਆਂ ਨੇ ਉਸ ਸਮੇਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਜਦੋਂ ਸੁਰੱਖਿਆ ਫੋਰਸ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।