ਕ੍ਰਤੀ ਨੂੰ ਆਉਣ ਵਾਲੇ ਸਮੇਂ ‘ਚ ਤਿੰਨ ਆਲੀਆ ਭੱਟ ਫਿਲਮਾਂ ਲਈ ਸਾਈਨ ਕੀਤਾ ਹੈ ਜਿਨ੍ਹਾਂ ‘ਚ ਉਹ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ…
ਅਦਾਕਾਰਾ ਕ੍ਰਿਤੀ ਸੈਨਨ ਨੂੰ ਅਜੇ ਬਾਲੀਵੁੱਡ ਇੰਡਸਟਰੀ ‘ਚ ਆਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਉਸ ਦੀ ਡਿਮਾਂਡ ਵੱਡੇ-ਵੱਡੇ ਨਿਰਮਾਤਾਵਾਂ ਨੂੰ ਵੀ ਹੈ। ਕ੍ਰਿਤੀ ਨੇ ਆਪਣੇ ਕਰੀਅਰ ‘ਚ ਹੁਣ ਤਕ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀ ਹਨ। ਉਸ ਨੇ ਐਕਸ਼ਨ, ਰੁਮਾਂਸ ਅਤੇ ਗੰਭੀਰਤਾ ਵਾਲੀਆਂ ਹਰ ਤਰ੍ਹਾਂ ਦੀਆਂ ਫਿਲਮਾਂ ‘ਚ ਕੰਮ ਕੀਤਾ ਅਤੇ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਕ੍ਰਿਤੀ ਹੁਣ ਇਕ ਪੀਰੀਅਡ ਡਰਾਮਾ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਜਿਸ ‘ਚ ਉਸ ਨੂੰ ਦਰਸ਼ਕ ਇਕ ਨਵੇਂ ਅਵਾਤਰ ‘ਚ ਵੇਖਣ ਵਾਲੇ ਹਨ। ਅਸਲ ‘ਚ ਕ੍ਰਿਤੀ ਹਰ ਤਰ੍ਹਾਂ ਦੀਆਂ ਹੀ ਫਿਲਮਾਂ ‘ਚ ਆਪਣਾ ਹੱਥ ਅਜਮਾਉਣਾ ਚਾਹੁੰਦੀ ਹੈ। ਉਹ ਆਪਣੇ ਕਿਰਦਾਰ ਨੂੰ ਦਮਦਾਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡਦੀ ਹੈ। ਆਪਣੇ ਕਰੀਅਰ ਦੇ ਇਸ ਦੌਰ ‘ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਉਣ ਬਾਰੇ ਕ੍ਰਿਤੀ ਦਾ ਕਹਿਣਾ ਹੈ ਕਿ ‘ਉਹ ਖ਼ੁਦ ਨੂੰ ਸਿਰਫ਼ ਇਕ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਅਦਾਕਾਰਾਂ ਦੇ ਰੂਪ ‘ਚ ਸੀਮਿਤ ਨਹੀਂ ਕਰਨਾ ਚਾਹੁੰਦੀ ਹਾਂ।’ ਕ੍ਰਿਤੀ ਨੇ ਅੱਗੇ ਕਿਹਾ ਕਿ ਮੈਂ ਅਸਲ ‘ਚ ਖ਼ੁਸ਼ ਹਾਂ ਕਿ ਮੈਂ ਇਸ ਸਾਲ ਦੋ ਫਿਲਮਾਂ ਕਰ ਰਹੀ ਹਾਂ, ਉਹ ਵੀ ਇਕ-ਦੂਜੇ ਤੋਂ ਕਾਫ਼ੀ ਵੱਖ ਹਨ। ਫਿਲਮ ‘ਅਰਜੁਨ ਪਟਿਆਲਾ’ ਪੰਜਾਬ ਦੇ ਸ਼ਹਿਰ ਪਟਿਆਲਾ ਦੇ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ। ਦੂਜੇ ਪਾਸੇ ਫਿਲਮ ‘ਪਾਨੀਪਤ’ ਇਕ ਸ਼ਾਨਦਾਰ ਪੀਰੀਅਡ ਡਰਾਮਾ ਹੈ ਅਤੇ ‘ਹਾਊਸਫੁੱਲ- 4’ ਇਕ ਕਾਮੇਡੀ ਫਿਲਮ ਹੈ। ਇਸ ਵਾਰ ਇਹ ਫਿਲਮ ਹਾਊਸਫੁੱਲ ਦਾ ਚੌਥਾ ਭਾਗ ਪੁਨਰ ਜਨਮ ਦੀ ਕਹਾਣੀ ‘ਤੇ ਆਧਾਰਿਤ ਹੈ। ਜੋ ਕਿ ਕਾਫ਼ੀ ਮਜੇਦਾਰ ਤੇ ਦਿਲਚਸਪ ਹੋਵੇਗੀ। ਫਿਲਮਾਂ ਲਈ ਆਪਣੀ ਤਿਆਰੀ ਨੂੰ ਲੈ ਕ੍ਰਿਤੀ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਫਿਲਮ ‘ਤੇ ਨਿਰਭਰ ਕਰਦਾ ਹੈ। ਕ੍ਰਿਤੀ ਸੈਨਨ ਦੀ ਆਖ਼ਰੀ ਫਿਲਮ ‘ਬਰੇਲੀ ਕੀ ਬਰਫ਼ੀ’ ਪਰਦੇ ‘ਤੇ ਸਫਲ ਰਹੀ ਸੀ। ਇਸ ‘ਚ ਕ੍ਰਿਤੀ ਦੀ ਅਦਾਕਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ੲ