ਸਤਨਾ : ਯਾਤਰੀਆਂ ਨਾਲ ਭਰੀ ਬੱਸ ਪਲਟਣ ‘ਤੇ 2 ਦੀ ਮੌਤ, 24 ਜ਼ਖਮੀ

ਸਤਨਾ — ਮੱਧ ਪ੍ਰਦੇਸ਼ ਦੇ ਸਤਨਾ ਦੇ ਅਮਰਪਾਟਨ ‘ਚ ਦਰਦਨਾਕ ਬੱਸ ਹਾਦਸਾ ਵਾਪਰਿਆ। ਦੱਸਣਾ ਚਾਹੁੰਦੇ ਹਾਂ ਕਿ ਇਥੇ ਬੱਸ ਪਲਟ ਗਈ, ਇਸ ‘ਚ ਦੋ ਯਾਤਰੀਆਂ ਦੀ ਮੌਤ ਹੋ ਗਈ। ਲੱਗਭਗ 2 ਦਰਜਨ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਸ ‘ਚ 12 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਮਰਪਾਟਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਹਾਦਸਾ ਪਰਸਵਾਹੀ ਮੌੜ ਦੇ ਨਜ਼ਦੀਕ ਹੋਇਆ। ਯਾਤਰੀਆਂ ਨਾਲ ਭਰੀ ਬੱਸ ਨੌਗਾਵਾਂ ਤੋਂ ਅਮਰਪਾਟਨ ਆ ਰਹੀ ਸੀ। ਪਰਸਵਾਹੀ ਮੌੜ ਨਜ਼ਦੀਕ ਡਰਾਈਵਰ ਦਾ ਬੱਸ ਸੰਤੁਲਨ ਵਿਗੜ ਗਿਆ ਅਤੇ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਬੱਸ ਦੇ ਪਲਟਦੇ ਹੀ ਚੀਕਾਂ ਪੈਣੀ ਸ਼ੁਰੂ ਹੋ ਗਈਆਂ। 2 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਲੱਗਭਗ 24 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ‘ਚ 12 ਲੋਕਾਂ ਦੀ ਕਾਫੀ ਜ਼ਿਆਦਾ ਸੱਟ ਲੱਗੀ ਹੈ।
ਖ਼ਬਰ ਮਿਲਦੇ ਪੁਲਸ ਮੌਕੇ ‘ਤੇ ਪਹੁੰਚ ਗਈ। ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਅਤੇ ਪੁਲਸ ਨੇ ਰਾਹਤ ਬਚਾਅ ਦਾ ਕੰਮ ਸ਼ੁਰੂ ਕੀਤਾ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਜ਼ਖਮੀ ਲੋਕਾਂ ਨੂੰ ਅਮਰਪਾਟਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।