ਬਾਰੂਦੀ ਸੁਰੰਗ ਦੇ ਵਿਸਫੋਟ ‘ਚ ਇਕ ਮਹਿਲਾ ਜ਼ਖਮੀ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ਦੇ ਨਜ਼ਦੀਕ ਬਾਰੂਦੀ ਸੁਰੰਗ ਦੇ ਵਿਸਫੋਟ ‘ਚ 65 ਸਾਲ ਦੀ ਇਕ ਮਹਿਲਾ ਜ਼ਖਮੀ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸਫੋਟ ਬੀਤੀਂ ਸ਼ਾਮ ਉਸ ਸਮੇਂ ਹੋਇਆ, ਜਦੋਂ ਦੇਗਵਾਰ ਦੇ ਨੂਰਕੋਟ ਪਿੰਡ ਦੀ ਮਖਨ ਬੀ ਦੇ ਕੁਝ ਜਾਨਵਰ ਰਸਤਾ ਭਟਕ ਗਏ ਅਤੇ ਸਰਹੱਦ ਦੀ ਹੱਦ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਆਪਣੇ ਜਾਨਵਰਾਂ ਨੂੰ ਉਥੋ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਵਿਸਫੋਟ ‘ਚ ਜ਼ਖਮੀ ਹੋ ਗਈ। ਜ਼ਖਮੀ ਮਹਿਲਾ ਨੂੰ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।