ਚੈਕਿੰਗ ਦੌਰਾਨ ਲੜਕੀ ਨੂੰ ਡੰਡਾ ਮਾਰਨ ਵਾਲੇ ਸਿਪਾਹੀ ਨੂੰ ਸੀ.ਐਮ ਯੋਗੀ ਨੇ ਕੀਤਾ ਮੁਅੱਤਲ

ਨਵੀਂ ਦਿੱਲੀ— ਲਖਨਊ ਦੇ ਗੋਮਤੀ ਨਗਰ ਖੇਤਰ ‘ਚ ਮੰਗਲਵਾਰ ਨੂੰ ਵਾਹਨ ਚੈਕਿੰਗ ਦੌਰਾਨ ਸਿਪਾਹੀ ਵੱਲੋਂ ਲੜਕੀ ਨੂੰ ਡੰਡਾ ਮਾਰੇ ਜਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਘਟਨਾ ਨਾਲ ਸੰਬੰਧਿਤ ਦੋਵਾਂ ਸਿਪਾਹੀਆਂ ਨੂੰ ਮੁਅੱਤਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੀ.ਐਮ ਦੇ ਆਦੇਸ਼ ‘ਤੇ ਸਿਪਾਹੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਮਾਮਲੇ ‘ਚ ਜਾਂਚ ਲਈ ਏ.ਐਸ.ਪੀ ਲਖਨਊ ਚਕਰੇਸ਼ ਮਿਸ਼ਰ ਨੂੰ ਜ਼ਿੰਮੇਦਾਰੀ ਦਿੱਤੀ ਗਈ ਹੈ। ਪ੍ਰਗਤੀ ਸਿੰਘ ਦੇ ਚਿਹਰੇ ਅਤੇ ਨੱਕ ‘ਤੇ ਸੱਟ ਲੱਗੀ ਹੈ। ਪੀੜਤ ਲੜਕੀ ਨੇ ਗੋਮਤੀਨਗਰ ਥਾਣੇ ‘ਚ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਜਾਂਚ ਸੀ.ਓ ਗੋਮਤੀਨਗਰ ਚਕਰੇਸ਼ ਮਿਸ਼ਰ ਕਰਨਗੇ।
ਮੰਗਲਵਾਰ ਸ਼ਾਮ ਜਨੇਸ਼ਵਰ ਮਿਸ਼ਰ ਦੇ ਗੇਟ ਨੰਬਰ2 ਨੇੜੇ ਚੈਕਿੰਗ ਦੌਰਾਨ ਇਕ ਸਿਪਾਹੀ ਨੇ ਬਾਈਕ ਤੋਂ ਜਾ ਰਹੀ ਲੜਕੀ ਪ੍ਰਗਤੀ ਸਿੰਘ ‘ਤੇ ਡੰਡਾ ਚਲਾ ਦਿੱਤਾ। ਇਸ ਨਾਲ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਅਤੇ ਉਹ ਬੇਹੋਸ਼ ਹੋ ਗਈ। ਪ੍ਰਗਤੀ ਗੋਮਤੀ ਨਗਰ ਦੀ ਰਹਿਣ ਵਾਲੀ ਹੈ। ਇਲਾਜ ਲਈ ਉਸ ਨੂੰ ਹਸਪਤਾਲ ਭੇਜਿਆ ਗਿਆ। ਪੀੜਤ ਪ੍ਰਗਤੀ ਸਿੰਘ ਨੇ ਗੋਮਤੀਨਗਰ ਥਾਣੇ ‘ਚ ਸਿਪਾਹੀ ਖਿਲਾਫ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ। ਘਟਨਾ ਦੀ ਜਾਣਕਾਰੀ ਹੋਣ ਦੇ ਤੁਰੰਤ ਬਾਅਦ ਹੀ ਮੁੱਖਮੰਤਰੀ ਨੇ ਸਿਪਾਹੀ ਨੂੰ ਤੁਰੰਤ ਮੁਅੱਤਲ ਕਰਨ ਦਾ ਫਰਮਾਨ ਸੁਣਾ ਦਿੱਤਾ।