12 ਦਿਨਾਂ ਦੌਰਾਨ ਹਿਮਾਚਲ ’ਚ ਭੂਚਾਲ ਦਾ ਚੌਥਾ ਝਟਕਾ

ਸ਼ਿਮਲਾ – ਦੇਵ ਭੂਮੀ ਹਿਮਾਚਲ ਦੇ ਲੋਕਾਂ ਨੂੰ ਇਨੀਂ ਦਿਨੀਂ ਭੂਚਾਲ ਦਾ ਡਰ ਸਤਾਉਣ ਲੱਗਾ ਹੈ ਕਿਉਂਕਿ ਪਿਛਲੇ 12 ਦਿਨਾਂ ਦੌਰਾਨ ਇਥੇ ਭੂਚਾਲ ਦੇ 4 ਝਟਕੇ ਲੱਗ ਚੁੱਕੇ ਹਨ।
ਬੀਤੀ ਰਾਤ ਡੇਢ ਵਜੇ ਹਿਮਾਚਲ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੱਸਣਯੋਗ ਹੈ ਕਿ ਇਸੇ ਮਹੀਨੇ 14, 17 ਤੇ 23 ਜੂਨ ਨੂੰ ਹਿਮਾਚਲ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।