ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਭਵਿੱਖਬਾਣੀ – ਕਈ ਸੂਬੇ ਪਾਣੀ ’ਚ ਡੁੱਬੇ

ਨਵੀਂ ਦਿੱਲੀ – ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਵਿਚ ਮਾਨਸੂਨ 29 ਜੂਨ ਤੱਕ ਪਹੁੰਚ ਜਾਵੇਗਾ, ਜਦੋਂ ਕਿ 1 ਜੁਲਾਈ ਤੱਕ ਇਹ ਪੰਜਾਬ ਤੇ ਹਰਿਆਣਾ ਵਿਚ ਦਸਤਕ ਦੇਵੇਗਾ। ਮੌਸਮ ਵਿਭਾਗ ਨੇ ਇਸ ਵਾਰ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਮੀਂਹ ਤੋਂ ਪਹਿਲਾਂ ਪ੍ਰਸ਼ਾਸਨ ਨੇ ਕੀਤੀ ਤਿਆਰੀ
ਇਸ ਦੌਰਾਨ ਦਿੱਲੀ, ਪੰਜਾਬ ਤੇ ਹਰਿਆਣਾ ਵਿਚ ਪ੍ਰਸ਼ਾਸਨ ਨੇ ਮਾਨਸੂਨ ਤੋਂ ਪਹਿਲਾਂ ਤਿਆਰੀ ਕਰ ਲਈ ਹੈ ਜਦੋਂ ਕਿ ਕਈ ਥਾਈਂ ਨਾਲਿਆਂ ਦੀ ਸਫਾਈ ਦਾ ਕੰਮ ਜਾਰੀ ਹੈ।
ਕਈ ਸੂਬਿਆਂ ਵਿਚ ਬਾਰਿਸ਼ ਦਾ ਕਹਿਰ
ਇਸ ਦੌਰਾਨ ਮਾਨਸੂਨ ਦੀ ਬਾਰਿਸ਼ ਨੇ ਮੁੰਬਈ ਤੇ ਪੱਛਮੀ ਬੰਗਾਲ ਵਿਚ ਭਾਰੀ ਤਬਾਹ ਮਚਾਈ ਹੈ। ਇਥੇ ਹੁਣ ਤਕ 10 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸੜਕਾਂ ਪਾਣੀ ਵਿਚ ਡੁਬ ਚੁੱਕੀਆਂ ਹਨ।
ਕਿਸਾਨ ਕਰ ਨੇ ਉਡੀਕ
ਇਸ ਦੌਰਾਨ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਬਨ ਤੇ ਹਨ। ਅਜਿਹੇ ਵਿਚ ਕਿਸਾਨਾਂ ਵਲੋਂ ਮਾਨਸੂਨ ਦੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।