ਪਲਾਸਟਿਕ ਬੈਨ ਤੋਂ ਬਾਅਦ ਸਟੀਲ ਦੇ ਲੰਚ ਬਾਕਸ ‘ਚ ਫੂਡ ਡਿਲੀਵਰੀ

ਮਹਾਰਾਸ਼ਟਰ— ਮਹਾਸ਼ਾਟਰ ‘ਚ ਪਲਾਸਟਿਕ ਬੈਨ ਦੇ ਫੈਸਲੇ ਤੋਂ ਬਾਅਦ ਸੰਚਾਲਕਾਂ ਅਤੇ ਫੂਡ ਡਿਲੀਵਰੀ ਕੰਪਨੀਆਂ ਨੇ ਵੀ ਪਲਾਸਟਿਕ ‘ਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪੂਣੇ ‘ਚ ਇਕ ਰੈਸਟੋਰੈਂਟ ਨੇ ਇਸ ਦਾ ਉਪਾਅ ਖੋਜਦੇ ਹੋਏ ਸਟੀਲ ਦੇ ਲੰਚ ਬਾਕਸ ਰਾਹੀਂ ਫੂਡ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਡਿਲੀਵਰੀ ਤੋਂ ਬਾਅਦ ਉਪਭੋਗਤਾਵਾਂ ਤੋਂ ਟਿਫ਼ਨ ਵਾਪਸੀ ਲਈ ਵੀ ਕਹਿ ਰਹੇ ਹਨ। ਇਸ ਲਈ ਉਪਭੋਤਾਵਾਂ ਤੋਂ 200 ਰੁਪਏ ਜ਼ਮਾ ਕਰਵਾਏ ਜਾ ਰਹੇ ਹਨ। ਟਿਫ਼ਨ ਵਾਪਸ ਕਰਨ ‘ਤੇ ਪੈਸੇ ਵਾਪਸ ਦਿੱਤੇ ਜਾਂਦੇ ਹਨ।
ਇਕ ਹੋਟਲ ਦੇ ਮਾਲਕ ਨੇ ਕਿਹਾ ਕਿ ਵਾਤਾਵਰਣ ਦੇ ਹਿੱਤ ‘ਚ ਲਏ ਗਏ ਸਰਕਾਰ ਦੇ ਫੈਸਲੇ ਦਾ ਅਸੀਂ ਸੁਆਗਤ ਕਰਦੇ ਹਾਂ ਪਰ ਸਰਕਾਰ ਨੂੰ ਇਸ ਦੀ ਚੋਣ ਕਰਨ ਲਈ ਸਾਨੂੰ ਕੁਝ ਸਮਾਂ ਦੇਣਾ ਚਾਹੀਦਾ ਸੀ। ਡਿਲੀਵਰੀ ਦੀ ਚੋਣ ਦੀ ਕਮੀ ਦੇ ਚਲਦੇ ਕਈ ਫੂਡ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਨੇ ਫਿਲਹਾਲ ਆਪਣਾ ਕੰਮ ਬੰਦ ਕਰ ਦਿੱਤਾ ਹੈ। ਫੂਡ ਡਿਲੀਵਰੀ ਸਰਵਿਸ ਬੰਦ ਹੋ ਜਾਣ ਨਾਲ ਗਾਹਕਾਂ ਨੂੰ ਵੀ ਅਸੂਵਿਧਾ ਹੋ ਰਹੀ ਹੈ। ਇਹ ਕੰਪਨੀਆਂ ਹੁਣ ਫੂਡ ਡਿਲੀਵਰੀ ਦੀਆਂ ਚੋਣਾਂ ਦੀ ਭਾਲ ਕਰ ਰਹੀਆਂ ਹਨ।