ਵਾਰਾਨਸੀ : ਮੋਦੀ ਦੇ ਖਿਲਾਫ ਰੈਲੀ ‘ਚ ਖੜ੍ਹੇ ਹੋਣਗੇ ਭਾਜਪਾ ਦੇ ਬਾਗੀ ਸ਼ਤਰੂਘਨ-ਯਸ਼ਵੰਤ ਸਿਨ੍ਹਾ

ਵਾਰਾਨਸੀ— ਪੀ.ਐੈੱਮ. ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਹਲਕੇ ਵਾਰਾਨਸੀ ‘ਚ ਘੇਰਨ ਦੀ ਤਿਆਰੀ ਚੱਲ ਰਹੀ ਹੈ। ਇਹ ਮੌਕਾ ਹੋਵੇਗਾ ਐਂਮਰਜੇਂਸੀ ਦਿਵਸ 25 ਜੂਨ ਦਾ ਅਤੇ ਮੰਚ ਆਮ ਆਦਮੀ ਪਾਰਟੀ ਦਾ ਹੋਵੇਗਾ। ਭਾਜਪਾ ਦੇ ਬਾਗੀ ਸਾਂਸਦ ਸ਼ਤਰੂਘਨ ਸਿਨ੍ਹਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿੰਘ ਨਾਲ ਵਿਰੋਧੀ ਦਲਾਂ ਦੇ ਨੇਤਾ ਸਰਵਜਨਿਕ ਮੰਚ ‘ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ। ਆਯੋਜਿਤ ਐਂਮਰਜੇਂਸੀ ਸਮਾਗਮ ਨੂੰ ਵਾਰਾਨਸੀ ਤੋਂ ਲੈ ਕੇ ਬਲੀਆ ਤੱਕ ਪੈਦਲ-ਯਾਤਰਾ ਨਿਕਲੇਗੀ।
ਸ਼ਤਰੂਘਨ ਸਿਨ੍ਹਾ ਅਤੇ ਯਸ਼ਵੰਤ ਸਿੰਘ ਦੀ ਕੇਂਦਰ ਸਰਕਾਰ ਖਾਸ ਕਰਕੇ ਪੀ.ਐੈੱਮ. ਮੋਦੀ ਤੋਂ ਨਰਾਜ਼ਗੀ ਲੁੱਕੀ ਨਹੀਂ ਹੈ। ਸਮੇਂ-ਸਮੇਂ ‘ਤੇ ਦੋਵਾਂ ਨੇਤਾ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਹਨ। ਅਜਿਹੇ ‘ਚ 2019 ਦੀਆਂ ਲੋਕਸਭਾ ਚੋਣਾਂ ‘ਚ ਭਾਜਪਾ ਨੂੰ ਘੇਰਨ ‘ਚ ਲੱਗੀਆਂ ਪਾਰਟੀਆਂ ਭਾਜਪਾ ਦੇ ਬਾਗੀਆਂ ਨੂੰ ਨਾਲ ਲਿਆਉਣ ਅਤੇ ਉਨ੍ਹਾਂ ਦੇ ਰਾਹੀਂ ਸਰਕਾਰ ‘ਤੇ ਹੱਲਾ ਬੋਲਣ ਦੀ ਮੁਹਿੰਮ ‘ਚ ਚੱਲ ਰਹੀ ਹੈ। ਜਿਵੇਂ ਕਿ ਬਨਾਰਸ ਪੀ.ਐੈੱਮ. ਮੋਦੀ ਦਾ ਹਲਕਾ ਇਲਾਕਾ ਹੈ। ਇਸ ਲਈ ਇਥੇ ਹੀ ਇਸ ਨੂੰ ਧਾਰ ਦੇਣ ਦੀ ਕੋਸ਼ਿਸ਼ ਸਿਆਸੀ ਅਖ਼ਾੜੇ ‘ਚ ਗਰਮੀ ਵਧਾਏਗੀ।
13 ਦਿਨ ਤੱਕ ਪੈਦਲ ਯਾਤਰਾ
ਬੇਨੀਆ ‘ਚ ਹੋਣ ਵਾਲੀ ਰੈਲੀ ਦੇ ਦੂਜੇ ਹੀ ਦਿਨ ਭਾਵ 26 ਜੂਨ ਨੂੰ ਵਾਰਾਨਸੀ ਦੇ ਭਾਰਤ ਮਾਤਾ ਮੰਦਿਰ ਤੋਂ ਜਨ-ਅਧਿਕਾਰ ਯਾਤਰਾ ਨਿਕਲੇਗੀ। ਇਸ ਦੀ ਅਗਵਾਈ ‘ਆਪ’ ਮੁਖੀ ਅਤੇ ਸਾਂਸਦ ਸੰਜੇ ਸਿੰਘ ਕਰਨਗੇ। ਪੈਦਲਯਾਤਰਾ ਵਾਰਾਨਸੀ ਤੋਂ ਚੰਦਵਕ, ਆਜ਼ਮਗੜ੍ਹ, ਘੋਸੀ, ਬਲੀਆ ਹੁੰਦੇ ਹੋਏ 8 ਜੁਲਾਈ ਨੂੰ ਐਂਮਰਜੇਂਸੀ ਦੇ ਖਿਲਾਫ ਕ੍ਰਾਂਤੀ ਦੇ ਨਾਇਕ ਸਵ. ਜੈਪ੍ਰਕਾਸ਼ ਨਾਰਾਇਣ ਦੇ ਜੱਦੀ ਪਿੰਡ ਸਿਤਾਬ ਦੁਆਰਾ ਪਹੁੰਚ ਕੇ ਖਤਮ ਹੋਵੇਗੀ। ਪੈਦਲ ਯਾਤਰਾ ਪ੍ਰਤੀਦਿਨ 20 ਕਿਲੋਮੀਟਰ ਦੀ ਦੂਰੀ ਤੱਕ ਤੈਅ ਕਰਨਗੇ।