ਪਟਨਾ— ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਉਨ੍ਹਾਂ ਦੀ ਅੰਤਰਿਮ ਜ਼ਮਾਨਤ ਦਾ ਸਮਾਂ 3 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਮੁੱਖ ਜਸਟਿਸ ਦੀ ਕੋਰਟ ਨੇ ਮਾਮਲੇ ‘ਚ ਸੁਣਵਾਈ ਕਰਦੇ ਹੋਏ ਫੈਸਲਾ ਸੁਣਾਇਆ ਅਤੇ ਅਗਲੀ ਸੁਣਵਾਈ ਲਈ 29 ਜੂਨ ਦੀ ਤਾਰੀਖ ਤੈਅ ਹੋਈ ਹੈ।
ਫਿਲਹਾਲ, ਲਾਲੂ ਪ੍ਰਸਾਦ ਮੈਡੀਕਲ ਗ੍ਰਾਊਂਡ ਜ਼ਮਾਨਤ ‘ਤੇ ਹਨ। ਜਿਸ ਦਾ ਸਮਾਂ 28 ਜੂਨ ਨੂੰ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਨੇ ਕੋਰਟ ‘ਚ ਅੰਤਰਿਮ ਜ਼ਮਾਨਤ ਦਾ ਸਮਾਂ ਵਧਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਜਿਸ ਕੋਰਟ ‘ਚ ਪਟੀਸ਼ਨ ਸੂਚੀਬੱਧ ਸੀ, ਇਹ ਕੋਰਟ ਨਹੀਂ ਬੈਠੀ। ਅਜਿਹੇ ‘ਚ ਲਾਲੂ ਪ੍ਰਸਾਦ ਦੇ ਵਕੀਲ ਹਾਈਕੋਰਟ ਦੇ ਮੁੱਖ ਜੱਜ ਦੀ ਅਦਾਲਤ ‘ਚ ਸੁਣਵਾਈ ਦੀ ਅਪੀਲ ਕੀਤੀ ਸੀ। ਲਾਲੂ ਪ੍ਰਸਾਦ ਨੂੰ ਰਾਹਤ ਮੁੱਖ ਜੱਜ ਦੀ ਕੋਰਟ ਨੇ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ, ਸ਼ਨੀਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਉਨ੍ਹਾਂ ਦਾ ਫ਼ਿਸਟੁਲਾ ਦਾ ਅਪਰੇਸ਼ਨ ਹੋਣਾ ਹੈ। ਜਿਸ ਕਰਕੇ ਇਸ ਅਪਰੇਸ਼ਨ ਨੂੰ ਦੇਖਦੇ ਹੋਏ ਜ਼ਮਾਨਤ ਦਾ ਸਮਾਂ ਵਧਾਉਣ ਦੀ ਉਨ੍ਹਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਝਾਰਖੰਡ ਹਾਈਕੋਰਟ ਵੱਲੋਂ ਮੈਡੀਕਲ ਗ੍ਰਾਊਂਡ ‘ਤੇ ਉਨ੍ਹਾਂ ਨੂੰ 6 ਹਫਤੇ ਦੀ ਅੰਤਰਿਮ ਬੇਲ ਦਿੱਤੀ ਗਈ ਸੀ। ਇਸ ਤੋਂ ਬਾਅਦ ਪਿਛਲੇ 16 ਮਈ ਨੂੰ ਰਾਂਚੀ ਤੋਂ ਪਟਨਾ ਰਵਾਨਾ ਹੋਏ ਸਨ। ਅੰਤਰਿਮ ਬੇਲ ਨੂੰ ਲੈ ਕੇ ਲਾਲੂ ਪ੍ਰਸਾਦ ਵੱਲੋਂ ਸੀ.ਬੀ.ਆਈ. ਕੋਰਟ ‘ਚ 50-50 ਹਜ਼ਾਰ ਦੇ ਦੋ ਬੇਲ ਬਾਂਡ ਭਰੇ ਗਏ ਸਨ। ਇਸ ਤੋਂ ਬਾਅਦ ਕੋਰਟ ਨੇ ਹੋਟਵਾਰ ਜੇਲ ਪ੍ਰਸ਼ਾਸ਼ਨ ਨੂੰ ਰਿਲੀਜ਼ ਆਰਡਰ ਜਾਰੀ ਕੀਤਾ ਤਾਂ ਜਾ ਕੇ ਲਾਲੂ ਪ੍ਰਸਾਦ ਰਾਂਚੀ ਦੀ ਹੋਟਵਾਰ ਜੇਲ ਚੋਂ ਬਾਹਰ ਨਿਕਲੇ ਸਨ।