323 ਕਰੋੜ ਰੁਪਏ ਜਾਰੀ ਕੀਤੇ ਜਾਣਗੇ, ਸ਼ੁਲਕ ਨਿਰਧਾਰਣ ਕਮੇਟੀ ਬਣੇਗੀ, ਪੜਾਈ ਛੱਡ ਚੁੱਕੇ ਵਿਦਿਆਰਥੀ ਤੇ ਵੀ ਵਿਚਾਰ ਕੀਤਾ ਜਾਵੇਗਾ
ਚੰਡੀਗੜ – ਪੰਜਾਬ ਦੇ 1600 ਤੋ ਜਿਆਦਾ ਅਨਏਡਿਡ ਕਾਲੇਜਿਸ ਦਾ ਪ੍ਰਤਿਨਿਧੀਤਵ ਕਰਦੀ, 14 ਸੰਗਠਨਾਂ ਦੀ ਸੰਯੁਕਤ ਕਮੇਟੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਅੱਜ ਮੁੱਖਮੰਤਰੀ ਨਿਵਾਸ, ਚੰਡੀਗੜ ਵਿੱਚ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ।
ਮੁੱਖਮੰਤਰੀ ਵਲੋ ਮਾਣਯੋਗ ਸਮਾਜਿਕ ਭਲਾਈ ਮੰਤਰੀ, ਸਰਦਾਰ ਸਾਧੂ ਸਿੰਘ ਧਰਮਸੋਤ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੂਜੇ ਪਾਸੇ ਜੁਆਇੰਟ ਐਕਸ਼ਨ ਕਮੇਟੀ ਦੇ ਵਫਦ ਦੀ ਅਗਵਾਈ ਜੈਕ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਸੇਖਰੀ ਨੇ ਕੀਤੀ।
ਸਰਕਾਰੀ ਅਧਿਕਾਰੀ ਸ਼੍ਰੀ ਐਸ ਕੇ ਸੰਧੂ, ਐਡੀਸ਼ਨਲ ਚੀਫ ਸੈਕਰੇਟਰੀ (ਹਾਇਰ ਅੇਜੁਕੇਸ਼ਨ ਐਂਡ ਲੈਂਗੁÂਜਿਸ); ਸ਼੍ਰੀ ਅਨਿਰੁੱਧ ਤਿਵਾੜੀ, ਪ੍ਰਿੰਸੀਪਲ ਸੈਕਰੇਟਰੀ, ਫਾਈਨਾਂਸ; ਆਰ ਵੈਂਕਟਰਤਨਮ, ਪ੍ਰਿੰਸੀਪਲ ਸੈਕਰੇਟਰੀ, ਸੌਸ਼ਲ ਵੈਲਫੇਅਰ; ਸ਼੍ਰੀ ਡੀ.ਕੇ.ਤਿਵਾੜੀ, ਪ੍ਰਿੰਸੀਪਲ ਸੈਕਰੇਟਰੀ, ਟੈਕਨੀਕਲ ਅੇਜੁਕੇਸ਼ਨ; ਸ਼੍ਰੀ ਪ੍ਰਵੀਨ ਕੁਮਾਰ ਥਿੰਦ, ਸਪੈਸ਼ਲ ਸੈਕਰੇਟਰੀ-ਕਮ-ਡਾਇਰੇਕਟਰ, ਟੈਕਨੀਕਲ ਅੇਜੁਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ; ਸਰਦਾਰ ਮਲਵਿੰਦਰ ਸਿੰਘ ਜੱਗੀ, ਡਾਇਰੇਕਟਰ, ਵੈਲਫੇਅਰ ਆਦਿ ਵੀ ਇਸ ਮੀਟਿੰਗ ਦੇ ਦੌਰਾਨ ਹਾਜ਼ਿਰ ਸਨ।
323 ਕਰੋੜ ਰੁਪਏ ਜਾਰੀ ਕੀਤੇ ਜਾਣਗੇ
ਜੈਕ ਦੇ ਸਪੋਕਸਮੈਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ 323 ਕਰੋੜ ਰੁਪਏ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ। ਸਰਕਾਰ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਕੇਂਦਰ ਸਰਕਾਰ ਤੋ 323 ਕਰੋੜ ਪ੍ਰਾਪਤ ਕਰ ਲੈਣਗੇ, ਉਂਵੇ¡ੇ ਹੀ ਬਿਨਾਂ ਕਿਸੇ ਦੇਰੀ ਦੇ ਕਾਲੇਜਿਸ ਨੂੰ ਵੰਡ ਦਿੱਤੇ ਜਾਣਗੇ। ਪੰਜਾਬ ਹੋਰ ਜਿਆਦਾ ਰਾਸ਼ੀ ਦੇ ਲਈ ਕੇਂਦਰ ਨੂੰ ਉਪਯੋਗਿਤਾ ਸਰਟੀਫਿਕੇਟ ਜਮਾਂ ਕਰਵਾ ਦੇਵੇਗਾ।
ਸ਼ੁਲਕ ਨਿਰਧਾਰਣ ਕਮੇਟੀ
ਪਿਛਲੀ ਸਰਕਾਰ ਵਿੱਚ ਆਈਟੀਆਈ, ਬੀ.ਐੱਡ, ਈਟੀਟੀ, ਨਰਸਿੰਗ ਆਦਿ ਦੀ ਫੀਸ ਬਹੁਤ ਘੱਟ ਸੀ ਜਿਸਦੇ ਕਾਰਣ ਕਾਲੇਜਿਸ ਇਹਨਾਂ ਕੋਰਸਾਂ ਵਿੱਚ ਦਾਖਿਲਾ ਕਰਨ ਤੋ ਪਰਹੇਜ਼ ਕਰਦੇ ਸਨ। ਸਰਕਾਰ ਨੇ ਅੱਜ ਦੀ ਬੈਠਕ ਵਿੱਚ ਤੁਰੰਤ ਸਮਿਤੀ ਬਣਾਉਣ ਅਤੇ ਅਜਿਹੇ ਕੋਰਸਾਂ ਦੇ ਲਈ ਅਨਏਡਿਡ ਕਾਲੇਜਿਸ ਦੇ ਲਈ ਫੀਸ ਨਿਰਧਾਰਿਤ ਕਰਨ ਦਾ ਕਾਲੇਜਿਸ ਨੂੰ ਭਰੋਸਾ ਦਿੱਤਾ।
ਪੜਾਈ ਛੱਡ ਚੁੱਕੇ ਵਿਦਿਆਰਥੀ :
ਬੜੀ ਰਾਹਤ ਦਿੰਦੇ ਹੋਏ, ਸਰਕਾਰ ਨੇ ਜੈਕ ਨੂੰ ਭਰੋਸ ਦਿੱਤਾ ਕਿ ਜਿਨਾਂ ਸਮਾਂ ਵਿਦਿਆਰਥੀ ਨੇ ਕਿਸੀ ਕੋਰਸ ਵਿੱਚ ਪੜਾਈ ਕੀਤੀ ਹੈ ਉਨੇ ਸਮੇਂ ਦੀ ਫੀਸ ਕਾਲੇਜਿਸ ਨੂੰ ਪ੍ਰਾਪਤ ਹੋਵੇਗੀ। ਪਿਛਲੀ ਨੀਤੀ ਦੇ ਅਨੁਸਾਰ ਜੇ ਕੋਈ ਵਿਦਿਆਰਥੀ ਆਪਣੀ ਪੜਾਈ ਵਿਚਕਾਰ ਹੀ ਛੱਡ ਦਿੰਦਾਂ ਸੀ, ਤਾਂ ਉਸਦੀ ਵੰਡੀ ਗਈ ਟਿਊਸ਼ਨ ਫੀਸ ਕਾਲੇਜ ਦੀ ਪੀਐਮਐਸ ਰਾਸ਼ੀ ਵਿੱਚੋਂ ਕੱਟ ਲਈ ਜਾਂਦੀ ਸੀ।
ਡਾ:ਮਨਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ, ਪੁਟੀਆ; ਸ਼੍ਰੀ ਅਨਿਲ ਚੌਪੜਾ, ਕੰਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਡਾ: ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸਰਦਾਰ ਜਗਜੀਤ ਸਿੰਘ, ਪ੍ਰੈਜ਼ੀਡੈਂਟ, ਬੀ.ਐਡ ਫੈਡਰੇਸ਼ਨ; ਸ਼੍ਰੀ ਚਰਨਜੀਤ ਸਿੰਘ ਵਾਲੀਆਂ, ਪ੍ਰੈਜ਼ੀਡੈਂਟ, ਨਰਸਿੰਗ ਐਸੋਸਿਏਸ਼ਨ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਡਾ: ਸਤਵਿੰਦਰ ਸੰਧੂ, ਬੀ.ਐੱਡ ਐਸੋਸਿਏਸ਼ਨ, ਜੀਐਨਡੀਯੂ ਕਾਲੇਜਿਸ; ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ, ਅਕੈਡਮਿਕ ਐਡਵਾਈਜ਼ਰੀ ਫੋਰਮ (ਏਏਐਫ); ਸ਼੍ਰੀ ਰਜਿੰਦਰ ਸਿੰਘ ਧਨੋਆ, ਐਸੋਸਿਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ; ਸਰਦਾਰ ਸੁਖਮੰਦਰ ਸਿੰਘ ਚੱਠਾ; ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਿਏਸ਼ਨ (ਪੁਡਕਾ); ਸ਼੍ਰੀ ਸ਼ਿਮਾਸ਼ੂੰ ਗੁਪਤਾ, ਆਈਟੀਆਈ ਐਸੋਸੋਸਿਏਸ਼ਨ; ਸ਼੍ਰੀ ਵਿਪਿਨ ਸ਼ਰਮਾ ਆਦਿ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।