ਤਰਾਲ ‘ਚ ਸੁਰੱਖਿਆ ਫੋਰਸ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ, 8 ਜਵਾਨ ਜ਼ਖਮੀ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਤਰਾਲ ‘ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਖ਼ਬਰ ਆਈ ਹੈ। ਮਿਲੀ ਜਾਣਕਾਰੀ ‘ਚ, ਪੁਲਸ ਅਤੇ ਸੀ.ਆਰ.ਪੀ. ਐੈੱਫ. ਦੀ ਟੀਮ ‘ਤੇ ਅੱਤਵਾਦੀਆਂ ਨੇ ਪਹਿਲਾਂ ਗ੍ਰੇਨੇਡ ਸੁੱਟਿਆ ਅਤੇ ਬਾਅਦ ‘ਚ ਗੋਲੀਬਾਰੀ ਵੀ ਸ਼ੁਰੂ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਇਸ ਹਮਲੇ ‘ਚ ਸੁਰੱਖਿਆ ਫੋਰਸ ਦੇ 8 ਜਵਾਨ ਜ਼ਖਮੀ ਹੋ ਗਏ ਹਨ, ਜਿਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।