ਕਾਂਗਰਸ ਦਾ ਦੋਸ਼ : ਭਾਜਪਾ ਨੂੰ ਮਿਲਿਆ ਨੋਟਬੰਦੀ ਦਾ ਸਭ ਤੋਂ ਵਧ ਫਾਇਦਾ, ਪਾਰਟੀ ਦੇਵੇ ਸਫਾਈ

ਨਵੀਂ ਦਿੱਲੀ— ਕਾਂਗਰਸ ਨੇ ਨੋਟਬੰਦੀ ਨੂੰ ਘੁਟਾਲੇ ਕਰਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਵੱਡਾ ਦੋਸ਼ ਲਗਾਇਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਪ੍ਰਧਾਨ ‘ਤੇ ਨੋਟਬੰਦੀ ਦੌਰਾਨ ਕੋਪਰੇਟਿਵ ਬੈਂਕ ਚ ਕਾਲਾਧਨ ਜਮਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 10-15 ਨਵੰਬਰ, 2016 ਦੇ ਵਿਚਕਾਰ 500-1000 ਰੁਪਏ ਦੇ ਪੁਰਾਣੇ ਨੋਟ ਜਮਾ ਕਰਵਾਏ। ਨੋਟਬੰਦੀ ਦੌਰਾਨ ਬੈਂਕ ‘ਚ ਜਮਾ ਕਰਵਾਏ ਗਏ 775 ਕਰੋੜ ਰੁਪਏ ਆਖਿਰ ਕਿਸ ਦਾ ਕਾਲਾ ਧੰਨ ਹੈ? ਇਸ ਬੈਂਕ ਦੇ ਪ੍ਰਧਾਨ ਲੰਬੇ ਸਮੇਂ ਤੱਕ ਅਮਿਤ ਸ਼ਾਹ ਰਹੇ ਹਨ। ਅੱਜ ਵੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹਿੰਦੇ ਹੋਏ ਅਮਿਤ ਸ਼ਾਹ ਬੈਂਕ ਦੇ ਨਿਰਦੇਸ਼ਕ ਦਾ ਅਹੁਦਾ ਸੰਭਾਲ ਰਹੇ ਹਨ। ਇਸ ‘ਤੇ ਅਮਿਤ ਸ਼ਾਹ ਜਵਾਬ ਦੇਣ।
ਕਾਂਗਰਸ ਨੇ ਨੋਟਬੰਦੀ ਤੋਂ ਬਾਅਦ 5 ਦਿਨਾਂ ‘ਚ ਅਮਿਤ ਸ਼ਾਹ ਨਾਲ ਜੁੜੇ ਅਹਿਮਦਾਬਾਦ ਜ਼ਿਲਾ ਕੋਪਰੇਟਿਵ ਬੈਂਕ ਵੱਲੋਂ ਸਭ ਤੋਂ ਵਧ 545 ਕਰੋੜ ਰੁਪਏ ਜਮਾ ਕਰਨ ਦੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਇਹ ਜਾਣਕਾਰੀ ਆਰ.ਟੀ.ਆਈ. ਦੁਆਰਾ ਸਾਹਮਣੇ ਆਈ ਹੈ। ਕਾਂਗਰਸ ਨੇ ਕਿਹੈ ਹੈ ਕਿ ‘ਘੁਟਾਲੇ’ ਦਾ ਇਹ ਵੱਡਾ ਸਬੂਤ ਹੈ। ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਫਾਈ ਦੇਣੀ ਚਾਹੀਦੀ ਹੈ। ਸੁਰਜੇਵਾਲਾ ਨੇ ਦੋਸ਼ ਲਗਾਇਆ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਜ਼ਿਲਾ ਸਹਿਕਾਰੀ ਬੈਂਕ ਰਾਹੀਂ ਭਾਜਪਾ ਨੇ ਕਾਲੇ ਧੰਨ ਨੂੰ ਸਫੇਦ ਕੀਤਾ ਹੈ। ਘੁਟਾਲੇ ਨਾਲ ਜੁੜੇ ਸਬੂਤ ਹੁਣ ਸਾਹਮਣੇ ਆਏ ਹਨ। ਉਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਗੁਜਰਾਤ ਦੇ ਕਈ ਕੋਪਰੇਟਿਵ ਬੈਂਕਾਂ ਦੇ ਪਧਾਨ ਭਾਜਪਾ ਨੇਤਾ ਹਨ।
ਕਾਂਗਰਸ ਬੁਲਾਰੇ ਨੇ ਕਿਹਾ ਕਿ ਪੀ.ਐੈੱਮ. ਮੋਦੀ ਵੱਲੋਂ ਨੋਟਬੰਦੀ ਦੀ ਘੋਸ਼ਣਾ ਕੀਤੇ ਜਾਣ ਦੇ ਪੰਜ ਦਿਨਾਂ ਤੋਂ ਬਾਅਦ ਹੀ ਕੋਪਰੇਟਿਵ ਬੈਂਕ ‘ਚ 745.59 ਕਰੋੜ ਰੁਪਏ ਮੁੱਲ ਦੇ ਬੰਦ ਕੀਤੇ ਗਏ ਨੋਟ ਜਮਾ ਕਰਵਾਏ ਗਏ। ਨੋਟਬੰਦੀ ਦੀ ਘੋਸ਼ਣਾ ਦੇ ਪੰਜ ਦਿਨ ਬਾਅਦ 14 ਨਵੰਬਰ, 2016 ਨੂੰ ਸਾਰੇ ਜਿਲਾ ਸਹਿਕਾਰੀ ਬੈਂਕਾਂ ਨੂੰ ਲੋਕਾਂ ਨਾਲ ਪਾਬੰਦੀ ਨੋਟ ਲੈਣ ਤੋਂ ਮਨਾ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਹਿਕਾਰੀ ਬੈਂਕਾਂ ਰਾਹੀਂ ਕਾਲੇ ਧਨ ਨੂੰ ਸਫੇਦ ਕੀਤਾ ਜਾ ਸਕਦਾ ਹੈ।