ਨੈਸ਼ਨਲ ਡੈਸਕ— ਐਕਟਿੰਗ ਤੋਂ ਰਾਜਨੀਤੀ ‘ਚ ਕਦਮ ਰੱਖਣ ਵਾਲੇ ਅਭਿਨੇਤਾ ਕਮਲ ਹਸਨ ਨੇ ਅੱਜ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਤਾਮਿਲਨਾਡੂ ਦੇ ਰਾਜਨੀਤਿਕ ਹਾਲਾਤਾਂ ‘ਤੇ ਗੱਲਬਾਤ ਕੀਤੀ। ਹਸਨ ਨੇ ਦੱਸਿਆ ਕਿ ਮੈਂ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਅਸੀਂ ਤਾਮਿਲਨਾਡੂ ਦੇ ਰਾਜਨੀਤਿਕ ਹਾਲਾਤਾਂ ‘ਤੇ ਚਰਚਾ ਕੀਤੀ।
ਅਭਿਨੇਤਾ ਨੇ ਅਗਲੀਆਂ ਲੋਕਸਭਾ ਚੋਣਾਂ ਲਈ ਵਿਰੋਧੀ ਦਲਾਂ ਨੂੰ ਇਕਜੁੱਟ ਕਰਨ ਲਈ ਕਾਂਗਰਸ ਦੇ ਸਹਿਯੋਗ ਦੇਣ ਵਾਲੇ ਸਵਾਲ ‘ਤੇ ਕਿਹਾ ਕਿ ਇਸ ਬਾਰੇ ‘ਚ ਹੁਣ ਕੁਝ ਫੈਸਲਾ ਕਰਨਾ ਜਲਦਬਾਜ਼ੀ ਹੋਵੇਗੀ। ਹਸਨ ਨੇ ਕੱਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੇ ਬਾਅਦ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਕਮਲ ਹਸਨ ਨਾਲ ਮਿਲ ਕੇ ਚੰਗਾ ਲੱਗਾ। ਅਸੀਂ ਤਾਮਿਲਨਾਡੂ ‘ਚ ਸਿਆਸੀ ਹਾਲਾਤ ਸਮੇਤ ਦੋਵਾਂ ਪਾਰਟੀਆਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ।
ਅਭਿਨੇਤਾ ਨੇ ਤਾਮਿਲਨਾਡੂ ‘ਚ ਆਪਣੀ ਰਾਜਨੀਤਿਕ ਪਾਰਟੀ ‘ਮੱਕਲ ਨਿੱਧੀ ਮਇਯਮ’ ਸ਼ੁਰੂ ਕੀਤੀ। ਤਾਮਿਲਨਾਡੂ ‘ਚ ਦੋ ਖੇਤਰੀ ਦਲਾਂ ਅੰਨਾਦਰਮੁੱਕ ਅਤੇ ਦ੍ਰਮੁੱਕ ਬਹੁਤ ਹੱਦ ਤੱਕ ਹਕੂਮਤ ਹੈ। ਰਾਜ ‘ਚ 2021 ‘ਚ ਵਿਧਾਨਸਭਾ ਚੋਣਾਂ ਹੋਣੀਆਂ ਹਨ। ਕਮਲ ਹਸਨ ਅਤੇ ਰਜਨੀਕਾਂਤ ਵੀ ਦਾਅਵੇਦਾਰੀ ਲਈ ਤਿਆਰ ਹਨ। ਅਜਿਹੇ ‘ਚ ਭਾਜਪਾ ਅਤੇ ਕਾਂਗਰਸ ਦੀਆਂ ਨਿਗਾਹਾਂ ਇਨ੍ਹਾਂ ਦੋਵਾਂ ‘ਤੇ ਟਿੱਕੀਆਂ ਹੋਈਆਂ ਹਨ।