ਸ਼੍ਰੀਲੰਕਾ ਖ਼ਿਲਾਫ਼ ਸਾਊਥ ਅਫ਼ਰੀਕੀ ਵਨ ਡੇ ਟੀਮ ‘ਚ ਸਟੇਨ ਅਤੇ ਤਾਹਿਰ ਨੂੰ ਨਹੀਂ ਮਿਲੀ ਜਗ੍ਹਾ

ਨਵੀਂ ਦਿੱਲੀ – ਸ਼੍ਰੀਲੰਕਾ ਦੇ ਵਿਦੇਸ਼ੀ ਦੌਰੇ ‘ਤੇ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਲਈ ਚੁਣੀ ਗਈ ਸਾਊਥ ਅਫ਼ਰੀਕਾ ਟੀਮ ‘ਚ ਤੇਜ਼ ਗੇਂਦਬਾਜ਼ ਡੇਲ ਸਟੇਨ ਅਤੇ ਸਪਿਨਰ ਇਮਰਾਨ ਤਾਹਿਰ ਨੂੰ ਜਗ੍ਹਾ ਨਹੀਂ ਮਿਲੀ। ਫ਼ੈਫ਼ ਡੂ ਪਲੇਸੀ ਟੀਮ ਦੇ ਕਪਤਾਨ ਹੋਣਗੇ। 29 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਵਨ ਡੇ ਸੀਰੀਜ਼ ਅਤੇ ਇਸ ਤੋਂ ਬਾਅਦ ਹੋਣ ਵਾਲੇ ਇਕਮਾਤਰ T20 ਮੈਚ ਲਈ ਸਾਊਥ ਅਫ਼ਰੀਕਾ ਟੀਮ ‘ਚ ਦੋ ਖੱਬੇ ਹੱਥ ਦੇ ਸਪਿਨਰ ਕੇਵਸ਼ ਮਹਾਰਾਜ ਅਤੇ ਤਬਰੇਜ ਸ਼ਮੀ ਨੂੰ ਚੁਣਿਆ ਗਿਆ ਹੈ। 116 ਵਨ ਡੇ ਮੈਚਾਂ ‘ਚ 180 ਵਿਕਟ ਲੈ ਚੁੱਕੇ ਸਟੇਨ ਦਾ ਇਸ ਟੀਮ ‘ਚ ਚੋਣ ਇਸ ਲਈ ਹੈਰਾਨੀਜਨਕ ਵਾਲਾ ਹੈ ਕਿਉਂਕਿ ਉਸ ਨੂੰ ਸ਼੍ਰੀਲੰਕਾ ਦੌਰੇ ‘ਤੇ ਖੇਡੀ ਜਾਣ ਵਾਲੀ ਟੈੱਸਟ ਸੀਰੀਜ਼ ਦੇ ਲਈ ਚੁਣੀ ਗਈ ਸਾਊਥ ਅਫ਼ਰੀਕੀ ਟੀਮ ‘ਚ ਚੁਣਿਆ ਗਿਆ ਹੈ।
ਸ਼ਮੀ-ਮਹਾਰਾਜ ਨੂੰ ਅਨੁਭਵ ਦੀ ਕਮੀ
ਸ਼ਮੀ ਅਤੇ ਮਹਾਰਾਜ ਨੂੰ ਵਨ ਡੇ ਦਾ ਅਨੁਭਵ ਘੱਟ ਹੀ ਹੈ। ਕਰੀਅਰ ‘ਚ ਸ਼ਮੀ ਨੇ ਸੱਤ ਅਤੇ ਮਹਾਰਾਜ ਨੇ ਕੇਵਲ ਦੋ ਵਨ ਡੇ ਮੈਚ ਹੀ ਹੁਣ ਤਕ ਖੇਡੇ ਹਨ। ਸ਼ਮੀ ਨੇ ਸੱਤ ਜਦਕਿ ਮਹਾਰਾਜ ਨੇ ਚਾਰ ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਦੇ ਉਲਟ, ਤਾਹਿਰ 85 ਵਨ ਡੇ ਮੈਚਾਂ ‘ਚ 139 ਵਿਕਟ ਝਟਕ ਚੁੱਕੇ ਹੈ। ਸ਼੍ਰੀਲੰਕਾ ਦੀਆਂ ਪਿਚਾਂ ਸਪਿਨਰਾਂ ਲਈ ਮਦਦਗਾਰ ਸਾਬਿਤ ਹੋਣ ਦੀ ਉਮੀਦ ਹੈ।
ਸਿਲੈਕਸ਼ਨ ਕਮੇਟੀ ਨਾਲ ਜੁੜੀ ਲਿੰਡਾ ਜੋਂਡੀ ਨੇ ਕਿਹਾ, ”ਅਸੀਂ ਆਪਣੇ ਟੈਲੰਟ ਪੂਲ ਨੂੰ ਵਧਾ ਰਹੇ ਹਾਂ। ਇੰਗਲੈਂਡ ‘ਚ ਹਾਲਾਤ ਸ਼੍ਰੀਲੰਕਾ ਤੋਂ ਬਿਲਕੁਲ ਅਲੱਗ ਹੋਣਗੇ। ਤਾਹਿਰ ਨੂੰ ਸੀਰੀਜ਼ ‘ਚ ਨਾ ਖੇਡਾਉਣ ਦਾ ਫ਼ੈਸਲਾ ਰਣਨੀਤਿਕ ਹੈ ਤਾਂਕਿ ਸਾਨੂੰ ਇਹ ਪਤਾ ਚੱਲ ਸਕੇ ਕਿ ਸਾਡਾ ਦੂਸਰਾ ਸਪਿਨਰ ਕੋਣ ਹੈ ਤਾਂਕਿ ਅਸੀਂ ਉਸ ਨੂੰ ਵਰਲਡ ਕੱਪ ਲਈ ਤਾਹਿਰ ਦੇ ਬੈਕਅੱਪ ਦੇ ਤੌਰ ‘ਤੇ ਸਿਲੈਕਟ ਕਰ ਸਕੀਏ।